Dataset Viewer
ang
int64 1
1.43k
| pageNo
int64 1
1.43k
| lineNo
int64 1
19
| writer
stringclasses 36
values | raag
stringclasses 46
values | verseId
int64 1
60.4k
| shabadId
int64 1
555k
| verse
stringlengths 4
142
| translation_en
stringlengths 5
261
| translation_pu
stringlengths 0
552
⌀ |
---|---|---|---|---|---|---|---|---|---|
1,151 | 1,151 | 1 | Guru Arjan Dev Ji | Raag Bhairao | 49,199 | 4,113 | ਭੈ ਭ੍ਰਮ ਬਿਨਸਿ ਗਏ ਖਿਨ ਮਾਹਿ ॥ | Their fears and doubts are dispelled in an instant. | ਹੇ ਭਾਈ! (ਜਿਸ ਮਨੱੁਖ ਦੇ) ਮਨ ਵਿਚ ਪਰਮਾਤਮਾ ਆ ਵੱਸਦਾ ਹੈ, |
1,151 | 1,151 | 1 | Guru Arjan Dev Ji | Raag Bhairao | 49,200 | 4,113 | ਪਾਰਬ੍ਰਹਮੁ ਵਸਿਆ ਮਨਿ ਆਇ ॥੧॥ | The Supreme Lord God comes to dwell in their minds. ||1|| | ਇਕ ਖਿਨ ਵਿਚ ਉਸ ਦੇ ਸਾਰੇ ਡਰ ਸਹਿਮ ਦੂਰ ਹੋ ਜਾਂਦੇ ਹਨ ।੧। |
1,151 | 1,151 | 1 | Guru Arjan Dev Ji | Raag Bhairao | 49,201 | 4,113 | ਰਾਮ ਰਾਮ ਸੰਤ ਸਦਾ ਸਹਾਇ ॥ | The Lord is forever the Help and Support of the Saints. | ਹੇ ਭਾਈ! (ਜਿਹੜਾ) ਪਰਮਾਤਮਾ ਸਭਨੀਂ ਥਾਈਂ ਪੂਰਨ ਤੌਰ ਤੇ ਮੌਜੂਦ ਹੈ, (ਉਹ) ਪਰਮਾਤਮਾ ਆਪਣੇ ਸੰਤ ਜਨਾਂ ਦਾ ਸਦਾ ਮਦਦਗਾਰ ਹੈ, |
1,151 | 1,151 | 2 | Guru Arjan Dev Ji | Raag Bhairao | 49,202 | 4,113 | ਘਰਿ ਬਾਹਰਿ ਨਾਲੇ ਪਰਮੇਸਰੁ ਰਵਿ ਰਹਿਆ ਪੂਰਨ ਸਭ ਠਾਇ ॥੧॥ ਰਹਾਉ ॥ | Inside the home of the heart, and outside as well, the Transcendent Lord is always with us, permeating and pervading all places. ||1||Pause|| | ਘਰ ਵਿਚ ਘਰੋਂ ਬਾਹਰ ਹਰ ਥਾਂ (ਸੰਤ ਜਨਾਂ ਦੇ ਨਾਲ) ਹੁੰਦਾ ਹੈ ।੧।ਰਹਾਉ। |
1,151 | 1,151 | 2 | Guru Arjan Dev Ji | Raag Bhairao | 49,203 | 4,113 | ਧਨੁ ਮਾਲੁ ਜੋਬਨੁ ਜੁਗਤਿ ਗੋਪਾਲ ॥ | The Lord of the World is my wealth, property, youth and ways and means. | ਹੇ ਭਾਈ! ਪਰਮਾਤਮਾ ਸੇਵਕ ਦੀ ਜਿੰਦ ਦੀ ਪਾਲਣਾ ਕਰਦਾ ਹੈ, ਸਦਾ ਉਸ ਦੇ ਪ੍ਰਾਣਾਂ ਦੀ ਰਾਖੀ ਕਰਦਾ ਹੈ, |
1,151 | 1,151 | 3 | Guru Arjan Dev Ji | Raag Bhairao | 49,204 | 4,113 | ਜੀਅ ਪ੍ਰਾਣ ਨਿਤ ਸੁਖ ਪ੍ਰਤਿਪਾਲ ॥ | He continually cherishes and brings peace to my soul and breath of life. | ਉਸ ਨੂੰ ਸਾਰੇ ਸੁਖ ਦੇਂਦਾ ਹੈ । (ਸੇਵਕ ਵਾਸਤੇ ਭੀ) ਪਰਮਾਤਮਾ ਦਾ ਨਾਮ ਹੀ ਧਨ ਹੈ, ਨਾਮ ਹੀ ਮਾਲ ਹੈ, ਨਾਮ ਹੀ ਜਵਾਨੀ ਹੈ ਅਤੇ ਨਾਮ ਜਪਣਾ ਹੀ ਜੀਊਣ ਦੀ ਸੁਚੱਜੀ ਜਾਚ ਹੈ |
1,151 | 1,151 | 3 | Guru Arjan Dev Ji | Raag Bhairao | 49,205 | 4,113 | ਅਪਨੇ ਦਾਸ ਕਉ ਦੇ ਰਾਖੈ ਹਾਥ ॥ | He reaches out with His Hand and saves His slave. | ਆਪਣੇ ਸੇਵਕ ਨੂੰ ਹੱਥ ਦੇ ਕੇ ਬਚਾਂਦਾ ਹੈ । |
1,151 | 1,151 | 3 | Guru Arjan Dev Ji | Raag Bhairao | 49,206 | 4,113 | ਨਿਮਖ ਨ ਛੋਡੈ ਸਦ ਹੀ ਸਾਥ ॥੨॥ | He does not abandon us, even for an instant; He is always with us. ||2|| | ਹੇ ਭਾਈ! ਪਰਮਾਤਮਾ ਅੱਖ ਝਮਕਣ ਜਿਤਨੇ ਸਮੇ ਲਈ ਭੀ ਆਪਣੇ ਸੇਵਕ ਦਾ ਸਾਥ ਨਹੀਂ ਛੱਡਦਾ, ਸਦਾ ਉਸ ਦੇ ਨਾਲ ਰਹਿੰਦਾ ਹੈ ।੨। |
1,151 | 1,151 | 4 | Guru Arjan Dev Ji | Raag Bhairao | 49,207 | 4,113 | ਹਰਿ ਸਾ ਪ੍ਰੀਤਮੁ ਅਵਰੁ ਨ ਕੋਇ ॥ | There is no other Beloved like the Lord. | ਹੇ ਭਾਈ! ਪਰਮਾਤਮਾ ਵਰਗਾ ਪਿਆਰ ਕਰਨ ਵਾਲਾ ਹੋਰ ਕੋਈ ਨਹੀਂ ਹੈ । |
1,151 | 1,151 | 4 | Guru Arjan Dev Ji | Raag Bhairao | 49,208 | 4,113 | ਸਾਰਿ ਸਮੑਾਲੇ ਸਾਚਾ ਸੋਇ ॥ | The True Lord takes care of all. | ਉਹ ਸਦਾ-ਥਿਰ ਪ੍ਰਭੂ ਬੜੇ ਗਹੁ ਨਾਲ (ਆਪਣੇ ਭਗਤਾਂ ਦੀ) ਸੰਭਾਲ ਕਰਦਾ ਹੈ । |
1,151 | 1,151 | 4 | Guru Arjan Dev Ji | Raag Bhairao | 49,209 | 4,113 | ਮਾਤ ਪਿਤਾ ਸੁਤ ਬੰਧੁ ਨਰਾਇਣੁ ॥ | The Lord is our Mother, Father, Son and Relation. | ਉਹਨਾਂ ਵਾਸਤੇ ਪਰਮਾਤਮਾ ਹੀ ਮਾਂ ਹੈ, ਪਰਮਾਤਮਾ ਹੀ ਪਿਉ ਹੈ, ਪਰਮਾਤਮਾ ਹੀ ਪੁੱਤਰ ਹੈ ਪਰਮਾਤਮਾ ਹੀ ਸਨਬੰਧੀ ਹੈ । |
1,151 | 1,151 | 5 | Guru Arjan Dev Ji | Raag Bhairao | 49,210 | 4,113 | ਆਦਿ ਜੁਗਾਦਿ ਭਗਤ ਗੁਣ ਗਾਇਣੁ ॥੩॥ | Since the beginning of time, and throughout the ages, His devotees sing His Glorious Praises. ||3|| | ਹੇ ਭਾਈ! ਜਗਤ ਦੇ ਸ਼ੁਰੂ ਤੋਂ ਜੁਗਾਂ ਦੇ ਸ਼ੁਰੂ ਤੋਂ ਭਗਤ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਆ ਰਹੇ ਹਨ ।੩। |
1,151 | 1,151 | 5 | Guru Arjan Dev Ji | Raag Bhairao | 49,211 | 4,113 | ਤਿਸ ਕੀ ਧਰ ਪ੍ਰਭ ਕਾ ਮਨਿ ਜੋਰੁ ॥ | My mind is filled with the Support and the Power of the Lord. | ਹੇ ਭਾਈ! ਭਗਤ ਜਨਾਂ ਦੇ ਮਨ ਵਿਚ ਪਰਮਾਤਮਾ ਦਾ ਹੀ ਆਸਰਾ ਹੈ |
1,151 | 1,151 | 5 | Guru Arjan Dev Ji | Raag Bhairao | 49,212 | 4,113 | ਏਕ ਬਿਨਾ ਦੂਜਾ ਨਹੀ ਹੋਰੁ ॥ | Without the Lord, there is no other at all. | ਪਰਮਾਤਮਾ ਦਾ ਹੀ ਤਾਣ ਹੈ । |
1,151 | 1,151 | 6 | Guru Arjan Dev Ji | Raag Bhairao | 49,213 | 4,113 | ਨਾਨਕ ਕੈ ਮਨਿ ਇਹੁ ਪੁਰਖਾਰਥੁ ॥ | Nanak's mind is encouraged by this hope, | ਨਾਨਕ ਦੇ ਮਨ ਵਿਚ (ਭੀ) ਇਹੀ ਹੌਸਲਾ ਹੈ |
1,151 | 1,151 | 6 | Guru Arjan Dev Ji | Raag Bhairao | 49,214 | 4,113 | ਪ੍ਰਭੂ ਹਮਾਰਾ ਸਾਰੇ ਸੁਆਰਥੁ ॥੪॥੩੮॥੫੧॥ | that God will accomplish my objectives in life. ||4||38||51|| | ਕਿ ਪਰਮਾਤਮਾ ਸਾਡਾ ਹਰੇਕ ਕੰਮ ਸੁਆਰਦਾ ਹੈ ।੪।੩੮।੫੧। |
1,151 | 1,151 | 7 | null | Raag Bhairao | 49,215 | 4,114 | ਭੈਰਉ ਮਹਲਾ ੫ ॥ | Bhairao, Fifth Mehla: | null |
1,151 | 1,151 | 7 | Guru Arjan Dev Ji | Raag Bhairao | 49,216 | 4,114 | ਭੈ ਕਉ ਭਉ ਪੜਿਆ ਸਿਮਰਤ ਹਰਿ ਨਾਮ ॥ | Fear itself becomes afraid, when the mortal remembers the Lord's Name in meditation. | ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਡਰ ਨੂੰ ਭੀ ਡਰ ਪੈ ਜਾਂਦਾ ਹੈ (ਡਰ ਸਿਮਰਨ ਕਰਨ ਵਾਲੇ ਦੇ ਨੇੜੇ ਨਹੀਂ ਜਾਂਦਾ) । |
1,151 | 1,151 | 7 | Guru Arjan Dev Ji | Raag Bhairao | 49,217 | 4,114 | ਸਗਲ ਬਿਆਧਿ ਮਿਟੀ ਤ੍ਰਿਹੁ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ॥੧॥ ਰਹਾਉ ॥ | All the diseases of the three gunas - the three qualities - are cured, and tasks of the Lord's slaves are perfectly accomplished. ||1||Pause|| | ਮਾਇਆ ਦੇ ਤਿੰਨਾਂ ਹੀ ਗੁਣਾਂ ਤੋਂ ਪੈਦਾ ਹੋਣ ਵਾਲੀ ਹਰੇਕ ਬੀਮਾਰੀ (ਭਗਤ ਜਨ ਦੇ ਅੰਦਰੋਂ) ਦੂਰ ਹੋ ਜਾਂਦੀ ਹੈ । ਪ੍ਰਭੂ ਦੇ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹਦੇ ਰਹਿੰਦੇ ਹਨ ।੧।ਰਹਾਉ। |
1,151 | 1,151 | 8 | Guru Arjan Dev Ji | Raag Bhairao | 49,218 | 4,114 | ਹਰਿ ਕੇ ਲੋਕ ਸਦਾ ਗੁਣ ਗਾਵਹਿ ਤਿਨ ਕਉ ਮਿਲਿਆ ਪੂਰਨ ਧਾਮ ॥ | The people of the Lord always sing His Glorious Praises; they attain His Perfect Mansion. | ਹੇ ਭਾਈ! ਪਰਮਾਤਮਾ ਦੇ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਨੂੰ ਸਰਬ-ਵਿਆਪਕ ਪ੍ਰਭੂ ਦੇ ਚਰਨਾਂ ਦਾ ਟਿਕਾਣਾ ਮਿਲਿਆ ਰਹਿੰਦਾ ਹੈ । |
1,151 | 1,151 | 9 | Guru Arjan Dev Ji | Raag Bhairao | 49,219 | 4,114 | ਜਨ ਕਾ ਦਰਸੁ ਬਾਂਛੈ ਦਿਨ ਰਾਤੀ ਹੋਇ ਪੁਨੀਤ ਧਰਮ ਰਾਇ ਜਾਮ ॥੧॥ | Even the Righteous Judge of Dharma and the Messenger of Death yearn, day and night, to be sanctified by the Blessed Vision of the Lord's humble servant. ||1|| | ਹੇ ਭਾਈ! ਧਰਮਰਾਜ ਜਮਰਾਜ ਭੀ ਦਿਨ ਰਾਤ ਪਰਮਾਤਮਾ ਦੇ ਭਗਤ ਦਾ ਦਰਸਨ ਕਰਨਾ ਲੋੜਦਾ ਹੈ (ਕਿਉਂਕਿ ਉਸ ਦਰਸਨ ਨਾਲ ਉਹ) ਪਵਿੱਤਰ ਹੋ ਸਕਦਾ ਹੈ ।੧। |
1,151 | 1,151 | 9 | Guru Arjan Dev Ji | Raag Bhairao | 49,220 | 4,114 | ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧਸੰਗਿ ਮਿਟਿਆ ਅਭਿਮਾਨ ॥ | Sexual desire, anger, intoxication, egotism, slander and egotistical pride are eradicted in the Saadh Sangat, the Company of the Holy. | ਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਕਾਮ ਕੋ੍ਰਧ ਲੋਭ ਮੋਹ ਅਹੰਕਾਰ (ਹਰੇਕ ਵਿਕਾਰ ਮਨੁੱਖ ਦੇ ਅੰਦਰੋਂ) ਖ਼ਤਮ ਹੋ ਜਾਂਦਾ ਹੈ । |
1,151 | 1,151 | 10 | Guru Arjan Dev Ji | Raag Bhairao | 49,221 | 4,114 | ਐਸੇ ਸੰਤ ਭੇਟਹਿ ਵਡਭਾਗੀ ਨਾਨਕ ਤਿਨ ਕੈ ਸਦ ਕੁਰਬਾਨ ॥੨॥੩੯॥੫੨॥ | By great good fortune, such Saints are met. Nanak is forever a sacrifice to them. ||2||39||52|| | ਪਰ ਇਹੋ ਜਿਹੇ ਸੰਤ ਜਨ ਵੱਡੇ ਭਾਗਾਂ ਨਾਲ ਹੀ ਮਿਲਦੇ ਹਨ । ਹੇ ਨਾਨਕ! (ਆਖ—) ਮੈਂ ਉਹਨਾਂ ਸੰਤ ਜਨਾਂ ਤੋਂ ਸਦਾ ਸਦਕੇ ਜਾਂਦਾ ਹਾਂ ।੨।੩੯।੫੨। |
1,151 | 1,151 | 11 | null | Raag Bhairao | 49,222 | 4,115 | ਭੈਰਉ ਮਹਲਾ ੫ ॥ | Bhairao, Fifth Mehla: | null |
1,151 | 1,151 | 11 | Guru Arjan Dev Ji | Raag Bhairao | 49,223 | 4,115 | ਪੰਚ ਮਜਮੀ ਜੋ ਪੰਚਨ ਰਾਖੈ ॥ | One who harbors the five thieves, becomes the embodiment of these five. | ਹੇ ਭਾਈ! (ਨਾਮ-ਸਿਮਰਨ ਛੱਡ ਕੇ ਜਿਹੜਾ ਮਨੁੱਖ ਆਪਣੇ ਸਰੀਰ ਉੱਤੇ) ਗਣੇਸ਼ ਆਦਿਕ ਦਾ ਨਿਸ਼ਾਨ ਬਣਾ ਕੇ ਆਪਣੇ ਧਰਮੀ ਹੋਣ ਦਾ ਵਿਖਾਵਾ ਕਰਦਾ ਹੈ, |
1,151 | 1,151 | 11 | Guru Arjan Dev Ji | Raag Bhairao | 49,224 | 4,115 | ਮਿਥਿਆ ਰਸਨਾ ਨਿਤ ਉਠਿ ਭਾਖੈ ॥ | He gets up each day and tells lies. | ਉਹ (ਅਸਲ ਵਿਚ) ਅੰਦਰੇ ਅੰਦਰ ਮਾਇਆ ਦੀ ਖ਼ਾਤਰ ਤਰਲੈ ਲੈ ਲੈ ਕੇ ਸੜਦਾ ਰਹਿੰਦਾ ਹੈ, ਜਿਵੇਂ ਵਿਧਵਾ ਇਸਤ੍ਰੀ (ਪਤੀ ਤੋਂ ਬਿਨਾ ਸਦਾ ਦੁਖੀ ਰਹਿੰਦੀ ਹੈ) । |
1,151 | 1,151 | 11 | Guru Arjan Dev Ji | Raag Bhairao | 49,225 | 4,115 | ਚਕ੍ਰ ਬਣਾਇ ਕਰੈ ਪਾਖੰਡ ॥ | He applies ceremonial religious marks to his body, but practices hypocrisy. | ਉਹ ਮਨੁੱਖ (ਅਸਲ ਵਿਚ ਕਾਮਾਦਿਕ) ਪੰਜ ਪੀਰਾਂ ਦਾ ਉਪਾਸਕ ਹੁੰਦਾ ਹੈ ਕਿਉਂਕਿ ਉਹ ਇਹਨਾਂ ਪੰਜਾਂ ਨੂੰ (ਆਪਣੇ ਹਿਰਦੇ ਵਿਚ) ਸਾਂਭੀ ਰੱਖਦਾ ਹੈ, |
1,151 | 1,151 | 12 | Guru Arjan Dev Ji | Raag Bhairao | 49,226 | 4,115 | ਝੁਰਿ ਝੁਰਿ ਪਚੈ ਜੈਸੇ ਤ੍ਰਿਅ ਰੰਡ ॥੧॥ | He wastes away in sadness and pain, like a lonely widow. ||1|| | ਤੇ ਸਦਾ ਗਿਣ-ਮਿਥ ਕੇ ਆਪਣੀ ਜੀਭ ਨਾਲ ਝੂਠ ਬੋਲਦਾ ਰਹਿੰਦਾ ਹੈ ।੧। |
1,151 | 1,151 | 12 | Guru Arjan Dev Ji | Raag Bhairao | 49,227 | 4,115 | ਹਰਿ ਕੇ ਨਾਮ ਬਿਨਾ ਸਭ ਝੂਠੁ ॥ | Without the Name of the Lord, everything is false. | ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਹੋਰ) ਸਾਰੀ (ਵਿਖਾਵੇ ਵਾਲੀ ਧਾਰਮਿਕ ਕ੍ਰਿਆ) ਝੂਠਾ ਉੱਦਮ ਹੈ । |
1,151 | 1,151 | 12 | Guru Arjan Dev Ji | Raag Bhairao | 49,228 | 4,115 | ਬਿਨੁ ਗੁਰ ਪੂਰੇ ਮੁਕਤਿ ਨ ਪਾਈਐ ਸਾਚੀ ਦਰਗਹਿ ਸਾਕਤ ਮੂਠੁ ॥੧॥ ਰਹਾਉ ॥ | Without the Perfect Guru, liberation is not obtained. In the Court of the True Lord, the faithless cynic is plundered. ||1||Pause|| | ਪੂਰੇ ਗੁਰੂ ਦੀ ਸਰਣ ਪੈਣ ਤੋਂ ਬਿਨਾ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ । ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ ਵਿਚ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਠੱਗੀ ਦਾ ਪਾਜ ਚੱਲ ਨਹੀਂ ਸਕਦਾ ।੧।ਰਹਾਉ। |
1,151 | 1,151 | 13 | Guru Arjan Dev Ji | Raag Bhairao | 49,229 | 4,115 | ਸੋਈ ਕੁਚੀਲੁ ਕੁਦਰਤਿ ਨਹੀ ਜਾਨੈ ॥ | One who does not know the Lord's Creative Power is polluted. | ਹੇ ਭਾਈ! ਅਸਲ ਵਿਚ ਉਹੀ ਮਨੁੱਖ ਗੰਦੀ ਰਹਿਣੀ ਵਾਲਾ ਹੈ ਜਿਹੜਾ ਇਸ ਸਾਰੀ ਰਚਨਾ ਵਿਚ (ਇਸ ਦੇ ਕਰਤਾਰ ਸਿਰਜਣਹਾਰ ਨੂੰ ਵੱਸਦਾ) ਨਹੀਂ ਪਛਾਣ ਸਕਦਾ । |
1,151 | 1,151 | 14 | Guru Arjan Dev Ji | Raag Bhairao | 49,230 | 4,115 | ਲੀਪਿਐ ਥਾਇ ਨ ਸੁਚਿ ਹਰਿ ਮਾਨੈ ॥ | Ritualistically plastering one's kitchen square does not make it pure in the Eyes of the Lord. | ਜੇ ਬਾਹਰਲਾ ਚੌਕਾ ਲਿਪਿਆ ਜਾਏ (ਤਾਂ ਉਸ ਬਾਹਰਲੀ ਸੁੱਚ ਨੂੰ) ਪਰਮਾਤਮਾ ਸੁੱਚ ਨਹੀਂ ਸਮਝਦਾ । |
1,151 | 1,151 | 14 | Guru Arjan Dev Ji | Raag Bhairao | 49,231 | 4,115 | ਅੰਤਰੁ ਮੈਲਾ ਬਾਹਰੁ ਨਿਤ ਧੋਵੈ ॥ | If a person is polluted within, he may wash himself everyday on the outside, | ਜਿਸ ਮਨੁੱਖ ਦਾ ਹਿਰਦਾ ਤਾਂ ਵਿਕਾਰਾਂ ਨਾਲ ਗੰਦਾ ਹੋਇਆ ਪਿਆ ਹੈ, ਪਰ ਉਹ ਆਪਣੇ ਸਰੀਰ ਨੂੰ (ਸੁੱਚ ਦੀ ਖ਼ਾਤਰ) ਸਦਾ ਧੋਂਦਾ ਰਹਿੰਦਾ ਹੈ, |
1,151 | 1,151 | 14 | Guru Arjan Dev Ji | Raag Bhairao | 49,232 | 4,115 | ਸਾਚੀ ਦਰਗਹਿ ਅਪਨੀ ਪਤਿ ਖੋਵੈ ॥੨॥ | but in the Court of the True Lord, he forfeits his honor. ||2|| | ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਆਪਣੀ ਇੱਜ਼ਤ ਗਵਾ ਲੈਂਦਾ ਹੈ ।੨। |
1,151 | 1,151 | 15 | Guru Arjan Dev Ji | Raag Bhairao | 49,233 | 4,115 | ਮਾਇਆ ਕਾਰਣਿ ਕਰੈ ਉਪਾਉ ॥ | He works for the sake of Maya, | ਹੇ ਭਾਈ! (ਆਪਣੇ ਧਰਮੀ ਹੋਣ ਦਾ ਵਿਖਾਵਾ ਕਰਨ ਵਾਲਾ ਮਨੁੱਖ ਅੰਦਰੋਂ) ਮਾਇਆ ਇਕੱਠੀ ਕਰਨ ਦੀ ਖ਼ਾਤਰ (ਭੇਖ ਤੇ ਸੁੱਚ ਆਦਿਕ ਦਾ) ਹੀਲਾ ਕਰਦਾ ਹੈ, |
1,151 | 1,151 | 15 | Guru Arjan Dev Ji | Raag Bhairao | 49,234 | 4,115 | ਕਬਹਿ ਨ ਘਾਲੈ ਸੀਧਾ ਪਾਉ ॥ | but he never places his feet on the right path. | ਪਰ (ਪਵਿੱਤਰ ਜੀਵਨ ਵਾਲੇ ਰਸਤੇ ਉਤੇ) ਕਦੇ ਭੀ ਸਿੱਧਾ ਪੈਰ ਨਹੀਂ ਧਰਦਾ । |
1,151 | 1,151 | 15 | Guru Arjan Dev Ji | Raag Bhairao | 49,235 | 4,115 | ਜਿਨਿ ਕੀਆ ਤਿਸੁ ਚੀਤਿ ਨ ਆਣੈ ॥ | He never even remembers the One who created him. | ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ, ਉਸ ਨੂੰ ਆਪਣੇ ਚਿੱਤ ਵਿਚ ਨਹੀਂ ਵਸਾਂਦਾ |
1,151 | 1,151 | 16 | Guru Arjan Dev Ji | Raag Bhairao | 49,236 | 4,115 | ਕੂੜੀ ਕੂੜੀ ਮੁਖਹੁ ਵਖਾਣੈ ॥੩॥ | He speaks falsehood, only falsehood, with his mouth. ||3|| | (ਹਾਂ) ਝੂਠ-ਮੂਠ (ਲੋਕਾਂ ਨੂੰ ਠੱਗਣ ਲਈ ਆਪਣੇ) ਮੂੰਹੋਂ (ਰਾਮ ਰਾਮ) ਉਚਾਰਦਾ ਰਹਿੰਦਾ ਹੈ ।੩। |
1,151 | 1,151 | 16 | Guru Arjan Dev Ji | Raag Bhairao | 49,237 | 4,115 | ਜਿਸ ਨੋ ਕਰਮੁ ਕਰੇ ਕਰਤਾਰੁ ॥ | That person, unto whom the Creator Lord shows Mercy, | ਹੇ ਭਾਈ! ਜਿਸ ਮਨੁੱਖ ਉੱਤੇ ਕਰਤਾਰ-ਸਿਰਜਣਹਾਰ ਮਿਹਰ ਕਰਦਾ ਹੈ, |
1,151 | 1,151 | 16 | Guru Arjan Dev Ji | Raag Bhairao | 49,238 | 4,115 | ਸਾਧਸੰਗਿ ਹੋਇ ਤਿਸੁ ਬਿਉਹਾਰੁ ॥ | deals with the Saadh Sangat, the Company of the Holy. | ਸਾਧ ਸੰਗਤਿ ਵਿਚ ਉਸ ਮਨੁੱਖ ਦਾ ਬਹਿਣ-ਖਲੋਣ ਹੋ ਜਾਂਦਾ ਹੈ, |
1,151 | 1,151 | 17 | Guru Arjan Dev Ji | Raag Bhairao | 49,239 | 4,115 | ਹਰਿ ਨਾਮ ਭਗਤਿ ਸਿਉ ਲਾਗਾ ਰੰਗੁ ॥ | One who lovingly worships the Lord's Name, | ਪਰਮਾਤਮਾ ਦੇ ਨਾਮ ਨਾਲ ਪਰਮਾਤਮਾ ਦੀ ਭਗਤੀ ਨਾਲ ਉਸ ਦਾ ਪ੍ਰੇਮ ਬਣ ਜਾਂਦਾ ਹੈ । |
1,151 | 1,151 | 17 | Guru Arjan Dev Ji | Raag Bhairao | 49,240 | 4,115 | ਕਹੁ ਨਾਨਕ ਤਿਸੁ ਜਨ ਨਹੀ ਭੰਗੁ ॥੪॥੪੦॥੫੩॥ | says Nanak - no obstacles ever block his way. ||4||40||53|| | ਹੇ ਨਾਨਕ! ਉਹ ਮਨੁੱਖ ਨੂੰ (ਆਤਮਕ ਅਨੰਦ ਵਿਚ ਕਦੇ) ਤੋਟ ਨਹੀਂ ਆਉਂਦੀ ।੪।੪੦।੫੩। |
1,151 | 1,151 | 18 | null | Raag Bhairao | 49,241 | 4,116 | ਭੈਰਉ ਮਹਲਾ ੫ ॥ | Bhairao, Fifth Mehla: | null |
1,151 | 1,151 | 18 | Guru Arjan Dev Ji | Raag Bhairao | 49,242 | 4,116 | ਨਿੰਦਕ ਕਉ ਫਿਟਕੇ ਸੰਸਾਰੁ ॥ | The entire universe curses the slanderer. | ਹੇ ਭਾਈ! ਸੰਤ ਜਨਾਂ ਉਤੇ ਤੁਹਮਤਾਂ ਲਾਣ ਵਾਲੇ ਮਨੁੱਖ ਨੂੰ ਸਾਰਾ ਜਗਤ ਫਿਟਕਾਰਾਂ ਪਾਂਦਾ ਹ |
1,151 | 1,151 | 18 | Guru Arjan Dev Ji | Raag Bhairao | 49,243 | 4,116 | ਨਿੰਦਕ ਕਾ ਝੂਠਾ ਬਿਉਹਾਰੁ ॥ | False are the dealings of the slanderer. | (ਕਿਉਂਕਿ ਜਗਤ ਜਾਣਦਾ ਹੈ ਕਿ) ਤੁਹਮਤਾਂ ਲਾਣ ਦਾ ਇਹ ਕਸਬ ਝੂਠਾ ਹੈ । |
1,151 | 1,151 | 18 | Guru Arjan Dev Ji | Raag Bhairao | 49,244 | 4,116 | ਨਿੰਦਕ ਕਾ ਮੈਲਾ ਆਚਾਰੁ ॥ | The slanderer's lifestyle is filthy and polluted. | ਹੇ ਭਾਈ! (ਤੁਹਮਤਾਂ ਲਾ ਲਾ ਕੇ) ਤੁਹਮਤਾਂ ਲਾਣ ਵਾਲੇ ਦਾ ਆਪਣਾ ਆਚਰਨ ਹੀ ਗੰਦਾ ਹੋ ਜਾਂਦਾ ਹੈ । |
1,151 | 1,151 | 19 | Guru Arjan Dev Ji | Raag Bhairao | 49,245 | 4,116 | ਦਾਸ ਅਪੁਨੇ ਕਉ ਰਾਖਨਹਾਰੁ ॥੧॥ | The Lord is the Saving Grace and the Protector of His slave. ||1|| | ਪਰ ਪਰਮਾਤਮਾ ਆਪਣੇ ਸੇਵਕ ਨੂੰ (ਵਿਕਾਰਾਂ ਵਿਚ ਡਿੱਗਣ ਤੋਂ) ਆਪ ਬਚਾਈ ਰੱਖਦਾ ਹੈ ।੧। |
1,151 | 1,151 | 19 | Guru Arjan Dev Ji | Raag Bhairao | 49,246 | 4,116 | ਨਿੰਦਕੁ ਮੁਆ ਨਿੰਦਕ ਕੈ ਨਾਲਿ ॥ | The slanderer dies with the rest of the slanderers. | ਹੇ ਭਾਈ! (ਸੰਤ ਜਨਾਂ ਉਤੇ) ਤੁਹਮਤਾਂ ਲਾਣ ਵਾਲਾ ਮਨੁੱਖ ਤੁਹਮਤਾਂ ਲਾਣ ਵਾਲੇ ਦੀ ਸੁਹਬਤ ਵਿਚ ਰਹਿ ਕੇ ਆਤਮਕ ਮੌਤ ਸਹੇੜ ਲੈਂਦਾ ਹੈ । |
1,151 | 1,151 | 19 | Guru Arjan Dev Ji | Raag Bhairao | 49,247 | 4,116 | ਪਾਰਬ੍ਰਹਮ ਪਰਮੇਸਰਿ ਜਨ ਰਾਖੇ ਨਿੰਦਕ ਕੈ ਸਿਰਿ ਕੜਕਿਓ ਕਾਲੁ ॥੧॥ ਰਹਾਉ ॥ | The Supreme Lord God, the Transcendent Lord, protects and saves His humble servant. Death roars and thunders over the head of the slanderer. ||1||Pause|| | ਪ੍ਰਭੂ-ਪਰਮੇਸਰ ਨੇ (ਵਿਕਾਰਾਂ ਵਿਚ ਡਿੱਗਣ ਵਲੋਂ ਸਦਾ ਹੀ ਆਪਣੇ) ਸੇਵਕਾਂ ਦੀ ਰੱਖਿਆ ਕੀਤੀ ਹੈ, ਪਰ ਉਹਨਾਂ ਉਤੇ ਤੁਹਮਤਾਂ ਲਾਣ ਵਾਲਿਆਂ ਦੇ ਸਿਰ ਉੱਤੇ ਆਤਮਕ ਮੌਤ (ਸਦਾ) ਗੱਜਦੀ ਰਹਿੰਦੀ ਹੈ ।੧।ਰਹਾਉ। |
1,152 | 1,152 | 1 | Guru Arjan Dev Ji | Raag Bhairao | 49,248 | 4,116 | ਨਿੰਦਕ ਕਾ ਕਹਿਆ ਕੋਇ ਨ ਮਾਨੈ ॥ | No one belives what the slanderer says. | ਹੇ ਭਾਈ! ਸੰਤ ਜਨਾਂ ਉਤੇ ਤੁਹਮਤਾਂ ਲਾਣ ਵਾਲਿਆਂ ਦੀ ਗੱਲ ਨੂੰ ਕੋਈ ਭੀ ਮਨੁੱਖ ਸੱਚ ਨਹੀਂ ਮੰਨਦਾ |
1,152 | 1,152 | 1 | Guru Arjan Dev Ji | Raag Bhairao | 49,249 | 4,116 | ਨਿੰਦਕ ਝੂਠੁ ਬੋਲਿ ਪਛੁਤਾਨੇ ॥ | The slanderer tells lies, and later regrets and repents. | ਤੁਹਮਤਾਂ ਲਾਣ ਵਾਲੇ ਝੂਠ ਬੋਲ ਕੇ (ਫਿਰ) ਅਫ਼ਸੋਸ ਹੀ ਕਰਦੇ ਹਨ, |
1,152 | 1,152 | 2 | Guru Arjan Dev Ji | Raag Bhairao | 49,250 | 4,116 | ਹਾਥ ਪਛੋਰਹਿ ਸਿਰੁ ਧਰਨਿ ਲਗਾਹਿ ॥ | He wrings his hands, and hits his head against the ground. | (ਨਸ਼ਰ ਹੋਣ ਤੇ ਨਿੰਦਕ) ਹੱਥ ਮੱਥੇ ਉਤੇ ਮਾਰਦੇ ਹਨ ਤੇ ਆਪਣਾ ਸਿਰ ਧਰਤੀ ਨਾਲ ਪਟਕਾਂਦੇ ਹਨ (ਭਾਵ, ਬਹੁਤ ਹੀ ਸ਼ਰਮਿੰਦੇ ਹੁੰਦੇ ਹਨ) । |
1,152 | 1,152 | 2 | Guru Arjan Dev Ji | Raag Bhairao | 49,251 | 4,116 | ਨਿੰਦਕ ਕਉ ਦਈ ਛੋਡੈ ਨਾਹਿ ॥੨॥ | The Lord does not forgive the slanderer. ||2|| | (ਪਰ ਊਜਾਂ ਲਾਣ ਦੀ ਵਾਦੀ ਵਿਚ ਦੋਖੀ ਮਨੁੱਖ ਅਜਿਹਾ ਫਸਦਾ ਹੈ ਕਿ) ਪਰਮਾਤਮਾ ਉਸ ਦੋਖੀ ਨੂੰ (ਉਸ ਦੇ ਆਪਣੇ ਤਣੇ ਨਿੰਦਾ ਦੇ ਜਾਲ ਵਿਚੋਂ) ਛੁਟਕਾਰਾ ਨਹੀਂ ਦੇਂਦਾ ।੨। |
1,152 | 1,152 | 2 | Guru Arjan Dev Ji | Raag Bhairao | 49,252 | 4,116 | ਹਰਿ ਕਾ ਦਾਸੁ ਕਿਛੁ ਬੁਰਾ ਨ ਮਾਗੈ ॥ | The Lord's slave does not wish anyone ill. | ਹੇ ਭਾਈ! ਪਰਮਾਤਮਾ ਦਾ ਭਗਤ (ਉਸ ਦੋਖੀ ਦਾ ਭੀ) ਰਤਾ ਭਰ ਭੀ ਬੁਰਾ ਨਹੀਂ ਮੰਗਦਾ (ਇਹ ਨਹੀਂ ਚਾਹੁੰਦਾ ਕਿ ਉਸ ਦਾ ਕੋਈ ਨੁਕਸਾਨ ਹੋਵੇ । |
1,152 | 1,152 | 3 | Guru Arjan Dev Ji | Raag Bhairao | 49,253 | 4,116 | ਨਿੰਦਕ ਕਉ ਲਾਗੈ ਦੁਖ ਸਾਂਗੈ ॥ | The slanderer suffers, as if stabbed by a spear. | ਫਿਰ ਭੀ) ਦੋਖੀ ਨੂੰ (ਆਪਣੀ ਹੀ ਕਰਤੂਤ ਦਾ ਅਜਿਹਾ) ਦੁੱਖ ਅੱਪੜਦਾ ਹੈ (ਜਿਵੇਂ) ਬਰਛੀ (ਲੱਗਣ) ਦਾ (ਦੁੱਖ ਹੁੰਦਾ ਹੈ) । |
1,152 | 1,152 | 3 | Guru Arjan Dev Ji | Raag Bhairao | 49,254 | 4,116 | ਬਗੁਲੇ ਜਿਉ ਰਹਿਆ ਪੰਖ ਪਸਾਰਿ ॥ | Like a crane, he spreads his feathers, to look like a swan. | ਹੇ ਭਾਈ! ਸੰਤ ਜਨਾਂ ਉਤੇ ਊਜਾਂ ਲਾਣ ਵਾਲਾ ਮਨੁੱਖ ਆਪ ਬਗਲੇ ਵਾਂਗ ਖੰਡ ਖਿਲਾਰੀ ਰੱਖਦਾ ਹੈ (ਆਪਣੇ ਆਪ ਨੂੰ ਚੰਗੇ ਜੀਵਨ ਵਾਲਾ ਪਰਗਟ ਕਰਦਾ ਹੈ, |
1,152 | 1,152 | 4 | Guru Arjan Dev Ji | Raag Bhairao | 49,255 | 4,116 | ਮੁਖ ਤੇ ਬੋਲਿਆ ਤਾਂ ਕਢਿਆ ਬੀਚਾਰਿ ॥੩॥ | When he speaks with his mouth, then he is exposed and driven out. ||3|| | ਪਰ ਜਦੋਂ ਹੀ ਉਹ) ਮੂਹੋਂ (ਤੁਹਮਤਾਂ ਦੇ) ਬਚਨ ਬੋਲਦਾ ਹੈ ਤਦੋਂ ਉਹ (ਝੂਠਾ ਦੋਖੀ) ਮਿਥਿਆ ਜਾ ਕੇ (ਲੋਕਾਂ ਵਲੋਂ) ਦੁਰਕਾਰਿਆ ਜਾਂਦਾ ਹੈ ।੩। |
1,152 | 1,152 | 4 | Guru Arjan Dev Ji | Raag Bhairao | 49,256 | 4,116 | ਅੰਤਰਜਾਮੀ ਕਰਤਾ ਸੋਇ ॥ | The Creator is the Inner-knower, the Searcher of hearts. | ਹੇ ਭਾਈ! ਉਹ ਕਰਤਾਰ ਆਪ ਹੀ ਹਰੇਕ ਦੇ ਦਿਲ ਦੀ ਜਾਣਦਾ ਹੈ । |
1,152 | 1,152 | 4 | Guru Arjan Dev Ji | Raag Bhairao | 49,257 | 4,116 | ਹਰਿ ਜਨੁ ਕਰੈ ਸੁ ਨਿਹਚਲੁ ਹੋਇ ॥ | That person, whom the Lord makes His Own, becomes stable and steady. | ਉਸ ਦਾ ਸੇਵਕ ਜੋ ਕੁਝ ਕਰਦਾ ਹੈ ਉਹ ਪੱਥਰ ਦੀ ਲਕੀਰ ਹੁੰਦਾ ਹੈ (ਉਸ ਵਿਚ ਰਤਾ ਭਰ ਝੂਠ ਨਹੀਂ ਹੁੰਦਾ, |
1,152 | 1,152 | 5 | Guru Arjan Dev Ji | Raag Bhairao | 49,258 | 4,116 | ਹਰਿ ਕਾ ਦਾਸੁ ਸਾਚਾ ਦਰਬਾਰਿ ॥ | The Lord's slave is true in the Court of the Lord. | ਉਹ ਕਿਸੇ ਦੀ ਬੁਰਾਈ ਵਾਸਤੇ ਨਹੀਂ ਹੁੰਦਾ) । |
1,152 | 1,152 | 5 | Guru Arjan Dev Ji | Raag Bhairao | 49,259 | 4,116 | ਜਨ ਨਾਨਕ ਕਹਿਆ ਤਤੁ ਬੀਚਾਰਿ ॥੪॥੪੧॥੫੪॥ | Servant Nanak speaks, after contemplating the essence of reality. ||4||41||54|| | ਹੇ ਨਾਨਕ! ਪ੍ਰਭੂ ਦੇ ਸੇਵਕਾਂ ਨੇ ਵਿਚਾਰ ਕੇ ਇਹ ਤੱਤ ਕਹਿ ਦਿੱਤਾ ਹੈ ਕਿ ਪਰਮਾਤਮਾ ਦਾ ਸੇਵਕ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦਾ ਹੈ ।੪।੪੧।੫੪। |
1,152 | 1,152 | 6 | null | Raag Bhairao | 49,260 | 4,117 | ਭੈਰਉ ਮਹਲਾ ੫ ॥ | Bhairao, Fifth Mehla: | null |
1,152 | 1,152 | 6 | Guru Arjan Dev Ji | Raag Bhairao | 49,261 | 4,117 | ਦੁਇ ਕਰ ਜੋਰਿ ਕਰਉ ਅਰਦਾਸਿ ॥ | With my palms pressed together, I offer this prayer. | ਹੇ ਭਾਈ! (ਗੁਰੂ ਦੀ ਸਰਨ ਦੀ ਬਰਕਤਿ ਨਾਲ) ਮੈਂ ਦੋਵੇਂ ਹੱਥ ਜੋੜ ਕੇ (ਪ੍ਰਭੂ ਦੇ ਦਰ ਤੇ) ਅਰਜ਼ੋਈ ਕਰਦਾ ਰਹਿੰਦਾ ਹਾਂ । |
1,152 | 1,152 | 6 | Guru Arjan Dev Ji | Raag Bhairao | 49,262 | 4,117 | ਜੀਉ ਪਿੰਡੁ ਧਨੁ ਤਿਸ ਕੀ ਰਾਸਿ ॥ | My soul, body and wealth are His property. | ਮੇਰੀ ਇਹ ਜਿੰਦ, ਮੇਰਾ ਇਹ ਸਰੀਰ ਇਹ ਧਨ—ਸਭ ਕੁਝ ਉਸ ਪਰਮਾਤਮਾ ਦੀ ਬਖ਼ਸ਼ੀ ਪੂੰਜੀ ਹੈ । |
1,152 | 1,152 | 6 | Guru Arjan Dev Ji | Raag Bhairao | 49,263 | 4,117 | ਸੋਈ ਮੇਰਾ ਸੁਆਮੀ ਕਰਨੈਹਾਰੁ ॥ | He is the Creator, my Lord and Master. | ਮੇਰਾ ਉਹ ਮਾਲਕ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ । |
1,152 | 1,152 | 7 | Guru Arjan Dev Ji | Raag Bhairao | 49,264 | 4,117 | ਕੋਟਿ ਬਾਰ ਜਾਈ ਬਲਿਹਾਰ ॥੧॥ | Millions of times, I am a sacrifice to Him. ||1|| | ਮੈਂ ਕੋ੍ਰੜਾਂ ਵਾਰੀ ਉਸ ਤੋਂ ਸਦਕੇ ਜਾਂਦਾ ਹਾਂ ।੧। |
1,152 | 1,152 | 7 | Guru Arjan Dev Ji | Raag Bhairao | 49,265 | 4,117 | ਸਾਧੂ ਧੂਰਿ ਪੁਨੀਤ ਕਰੀ ॥ | The dust of the feet of the Holy brings purity. | ਹੇ ਭਾਈ! ਗੁਰੂ ਦੀ ਚਰਨ-ਧੂੜ (ਮਨੁੱਖ ਦੇ ਜੀਵਨ ਨੂੰ) ਪਵਿੱਤਰ ਕਰ ਦੇਂਦੀ ਹੈ, |
1,152 | 1,152 | 7 | Guru Arjan Dev Ji | Raag Bhairao | 49,266 | 4,117 | ਮਨ ਕੇ ਬਿਕਾਰ ਮਿਟਹਿ ਪ੍ਰਭ ਸਿਮਰਤ ਜਨਮ ਜਨਮ ਕੀ ਮੈਲੁ ਹਰੀ ॥੧॥ ਰਹਾਉ ॥ | Remembering God in meditation, the mind's corruption is eradicated, and the filth of countless incarnations is washed away. ||1||Pause|| | (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦਾ ਨਾਮ ਸਿਮਰਦਿਆਂ (ਮਨੁੱਖ ਦੇ) ਮਨ ਦੇ ਵਿਕਾਰ ਦੂਰ ਹੋ ਜਾਂਦੇ ਹਨ, ਅਨੇਕਾਂ ਜਨਮਾਂ (ਕੇ ਕੀਤੇ ਕੁਕਰਮਾਂ) ਦੀ ਮੈਲ ਲਹਿ ਜਾਂਦੀ ਹੈ ।੧।ਰਹਾਉ। |
1,152 | 1,152 | 8 | Guru Arjan Dev Ji | Raag Bhairao | 49,267 | 4,117 | ਜਾ ਕੈ ਗ੍ਰਿਹ ਮਹਿ ਸਗਲ ਨਿਧਾਨ ॥ | All treasures are in His household. | ਹੇ ਭਾਈ! (ਗੁਰੂ ਦੀ ਸਰਨ ਪਿਆਂ ਇਹ ਸਮਝ ਆਉਂਦੀ ਹੈ ਕਿ) ਜਿਸ ਪਰਮਾਤਮਾ ਦੇ ਘਰ ਵਿਚ ਸਾਰੇ ਖ਼ਜ਼ਾਨੇ ਹਨ, |
1,152 | 1,152 | 9 | Guru Arjan Dev Ji | Raag Bhairao | 49,268 | 4,117 | ਜਾ ਕੀ ਸੇਵਾ ਪਾਈਐ ਮਾਨੁ ॥ | Serving Him, the mortal attains honor. | ਜਿਸ ਦੀ ਸੇਵਾ-ਭਗਤੀ ਕੀਤਿਆਂ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ, |
1,152 | 1,152 | 9 | Guru Arjan Dev Ji | Raag Bhairao | 49,269 | 4,117 | ਸਗਲ ਮਨੋਰਥ ਪੂਰਨਹਾਰ ॥ | He is the Fulfiller of the mind's desires. | ਉਹ ਪਰਮਾਤਮਾ (ਜੀਵਾਂ ਦੀਆਂ) ਸਾਰੀਆਂ ਲੋੜਾਂ ਪੂਰੀਆਂ ਕਰ ਸਕਣ ਵਾਲਾ ਹੈ, |
1,152 | 1,152 | 9 | Guru Arjan Dev Ji | Raag Bhairao | 49,270 | 4,117 | ਜੀਅ ਪ੍ਰਾਨ ਭਗਤਨ ਆਧਾਰ ॥੨॥ | He is the Support of the soul and the breath of life of His devotees. ||2|| | ਉਹ ਆਪਣੇ ਭਗਤਾਂ ਦੀ ਜਿੰਦ ਦਾ ਪ੍ਰਾਣਾਂ ਦਾ ਸਹਾਰਾ ਹੈ ।੨। |
1,152 | 1,152 | 9 | Guru Arjan Dev Ji | Raag Bhairao | 49,271 | 4,117 | ਘਟ ਘਟ ਅੰਤਰਿ ਸਗਲ ਪ੍ਰਗਾਸ ॥ | His Light shines in each and every heart. | ਹੇ ਭਾਈ! (ਗੁਰੂ ਦੀ ਸਰਨ ਪਿਆਂ ਹੀ ਇਹ ਸੂਝ ਪੈਂਦੀ ਹੈ ਕਿ) ਪਰਮਾਤਮਾ ਹਰੇਕ ਸਰੀਰ ਵਿਚ ਵੱਸ ਰਿਹਾ ਹੈ, |
1,152 | 1,152 | 10 | Guru Arjan Dev Ji | Raag Bhairao | 49,272 | 4,117 | ਜਪਿ ਜਪਿ ਜੀਵਹਿ ਭਗਤ ਗੁਣਤਾਸ ॥ | Chanting and meditating on God, the Treasure of Virtue, His devotees live. | ਸਭ ਜੀਵਾਂ ਦੇ ਅੰਦਰ (ਆਪਣੀ ਜੋਤਿ ਦਾ) ਚਾਨਣ ਕਰਦਾ ਹੈ । |
1,152 | 1,152 | 10 | Guru Arjan Dev Ji | Raag Bhairao | 49,273 | 4,117 | ਜਾ ਕੀ ਸੇਵ ਨ ਬਿਰਥੀ ਜਾਇ ॥ | Service to Him does not go in vain. | ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਨਾਮ ਜਪ ਜਪ ਕੇ ਉਸ ਦੇ ਭਗਤ ਆਤਮਕ ਜੀਵਨ ਹਾਸਲ ਕਰਦੇ ਹਨ । |
1,152 | 1,152 | 10 | Guru Arjan Dev Ji | Raag Bhairao | 49,274 | 4,117 | ਮਨ ਤਨ ਅੰਤਰਿ ਏਕੁ ਧਿਆਇ ॥੩॥ | Deep within your mind and body, meditate on the One Lord. ||3|| | ਹੇ ਭਾਈ! ਜਿਸ ਪ੍ਰਭੂ ਦੀ ਕੀਤੀ ਭਗਤੀ ਵਿਅਰਥ ਨਹੀਂ ਜਾਂਦੀ, ਤੂੰ ਆਪਣੇ ਮਨ ਵਿਚ ਆਪਣੇ ਤਨ ਵਿਚ ਉਸ ਇੱਕ ਦਾ ਨਾਮ ਸਿਮਰਿਆ ਕਰ ।੩। |
1,152 | 1,152 | 11 | Guru Arjan Dev Ji | Raag Bhairao | 49,275 | 4,117 | ਗੁਰ ਉਪਦੇਸਿ ਦਇਆ ਸੰਤੋਖੁ ॥ | Following the Guru's Teachings, compassion and contentment are found. | ਹੇ ਭਾਈ! ਗੁਰੂ ਦੀ ਸਿੱਖਿਆ ਉੱਤੇ ਤੁਰਿਆਂ (ਮਨੁੱਖ ਦੇ ਹਿਰਦੇ ਵਿਚ) ਦਇਆ ਪੈਦਾ ਹੁੰਦੀ ਹੈ ਸੰਤੋਖ ਪੈਦਾ ਹੁੰਦਾ ਹੈ, |
1,152 | 1,152 | 11 | Guru Arjan Dev Ji | Raag Bhairao | 49,276 | 4,117 | ਨਾਮੁ ਨਿਧਾਨੁ ਨਿਰਮਲੁ ਇਹੁ ਥੋਕੁ ॥ | This Treasure of the Naam, the Name of the Lord, is the immaculate object. | ਨਾਮ-ਖ਼ਜ਼ਾਨਾ ਪਰਗਟ ਹੋ ਜਾਂਦਾ ਹੈ, ਇਹ (ਨਾਮ-ਖ਼ਜ਼ਾਨਾ ਅਜਿਹਾ) ਪਦਾਰਥ ਹੈ ਕਿ ਇਹ ਜੀਵਨ ਨੂੰ ਪਵਿੱਤਰ ਕਰ ਦੇਂਦਾ ਹੈ । |
1,152 | 1,152 | 12 | Guru Arjan Dev Ji | Raag Bhairao | 49,277 | 4,117 | ਕਰਿ ਕਿਰਪਾ ਲੀਜੈ ਲੜਿ ਲਾਇ ॥ | Please grant Your Grace, O Lord, and attach me to the hem of Your robe. | ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰਿਆ ਕਰ ਤੇ ਆਖ—ਹੇ ਪ੍ਰਭੂ!) ਮਿਹਰ ਕਰ ਕੇ (ਮੈਨੂੰ ਆਪਣੇ) ਪੱਲੇ ਲਾਈ ਰੱਖ । |
1,152 | 1,152 | 12 | Guru Arjan Dev Ji | Raag Bhairao | 49,278 | 4,117 | ਚਰਨ ਕਮਲ ਨਾਨਕ ਨਿਤ ਧਿਆਇ ॥੪॥੪੨॥੫੫॥ | Nanak meditates continually on the Lord's Lotus Feet. ||4||42||55|| | (ਮੈਂ) ਤੇਰੇ ਸੋਹਣੇ ਚਰਨਾਂ ਦਾ ਸਦਾ ਧਿਆਨ ਧਰਦਾ ਰਹਾਂ ।੪।੪੨।੫੫। |
1,152 | 1,152 | 13 | null | Raag Bhairao | 49,279 | 4,118 | ਭੈਰਉ ਮਹਲਾ ੫ ॥ | Bhairao, Fifth Mehla: | null |
1,152 | 1,152 | 13 | Guru Arjan Dev Ji | Raag Bhairao | 49,280 | 4,118 | ਸਤਿਗੁਰ ਅਪੁਨੇ ਸੁਨੀ ਅਰਦਾਸਿ ॥ | The True Guru has listened to my prayer. | ਹੇ ਭਾਈ! ਪਿਆਰੇ ਗੁਰੂ ਨੇ (ਜਿਸ ਮਨੁੱਖ ਦੀ) ਬੇਨਤੀ ਸੁਣ ਲਈ, |
1,152 | 1,152 | 13 | Guru Arjan Dev Ji | Raag Bhairao | 49,281 | 4,118 | ਕਾਰਜੁ ਆਇਆ ਸਗਲਾ ਰਾਸਿ ॥ | All my affairs have been resolved. | ਉਸ ਦਾ (ਹਰੇਕ) ਕੰਮ ਮੁਕੰਮਲ ਤੌਰ ਤੇ ਸਿਰੇ ਚੜ੍ਹ ਜਾਂਦਾ ਹੈ । |
1,152 | 1,152 | 13 | Guru Arjan Dev Ji | Raag Bhairao | 49,282 | 4,118 | ਮਨ ਤਨ ਅੰਤਰਿ ਪ੍ਰਭੂ ਧਿਆਇਆ ॥ | Deep within my mind and body, I meditate on God. | ਉਹ ਮਨੁੱਖ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਦਾ ਰਹਿੰਦਾ ਹੈ । |
1,152 | 1,152 | 14 | Guru Arjan Dev Ji | Raag Bhairao | 49,283 | 4,118 | ਗੁਰ ਪੂਰੇ ਡਰੁ ਸਗਲ ਚੁਕਾਇਆ ॥੧॥ | The Perfect Guru has dispelled all my fears. ||1|| | ਪੂਰਾ ਗੁਰੂ ਉਸ ਦਾ (ਹਰੇਕ) ਡਰ ਸਾਰੇ ਦਾ ਸਾਰਾ ਦੂਰ ਕਰ ਦੇਂਦਾ ਹੈ ।੧। |
1,152 | 1,152 | 14 | Guru Arjan Dev Ji | Raag Bhairao | 49,284 | 4,118 | ਸਭ ਤੇ ਵਡ ਸਮਰਥ ਗੁਰਦੇਵ ॥ | The All-powerful Divine Guru is the Greatest of all. | ਹੇ ਭਾਈ! ਗੁਰੂ ਸਭਨਾਂ (ਦੇਵਤਿਆਂ) ਨਾਲੋਂ ਬਹੁਤ ਵੱਡੀ ਤਾਕਤ ਵਾਲਾ ਹੈ । |
1,152 | 1,152 | 15 | Guru Arjan Dev Ji | Raag Bhairao | 49,285 | 4,118 | ਸਭਿ ਸੁਖ ਪਾਈ ਤਿਸ ਕੀ ਸੇਵ ॥ ਰਹਾਉ ॥ | Serving Him, I obtain all comforts. ||Pause|| | ਮੈਂ (ਤਾਂ) ਉਸ (ਗੁਰੂ) ਦੀ ਸਰਨ ਪੈ ਕੇ ਸਾਰੇ ਸੁਖ ਪ੍ਰਾਪਤ ਕਰ ਰਿਹਾ ਹਾਂ ।ਰਹਾਉ। |
1,152 | 1,152 | 15 | Guru Arjan Dev Ji | Raag Bhairao | 49,286 | 4,118 | ਜਾ ਕਾ ਕੀਆ ਸਭੁ ਕਿਛੁ ਹੋਇ ॥ | Everything is done by Him. | ਹੇ ਭਾਈ! (ਜਗਤ ਵਿਚ) ਜਿਸ (ਪਰਮਾਤਮਾ) ਦਾ ਕੀਤਾ ਹੀ ਹਰੇਕ ਕੰਮ ਹੋ ਰਿਹਾ ਹੈ, |
1,152 | 1,152 | 15 | Guru Arjan Dev Ji | Raag Bhairao | 49,287 | 4,118 | ਤਿਸ ਕਾ ਅਮਰੁ ਨ ਮੇਟੈ ਕੋਇ ॥ | No one can erase His Eternal Decree. | ਉਸ (ਪਰਮਾਤਮਾ) ਦਾ ਹੁਕਮ ਕੋਈ ਜੀਵ ਮੋੜ ਨਹੀਂ ਸਕਦਾ । |
1,152 | 1,152 | 16 | Guru Arjan Dev Ji | Raag Bhairao | 49,288 | 4,118 | ਪਾਰਬ੍ਰਹਮੁ ਪਰਮੇਸਰੁ ਅਨੂਪੁ ॥ | The Supreme Lord God, the Transcendent Lord, is incomparably beautiful. | ਉਹ ਪ੍ਰਭੂ ਪਰਮੇਸਰ (ਐਸਾ ਹੈ ਕਿ ਉਸ) ਵਰਗਾ ਹੋਰ ਕੋਈ ਨਹੀਂ । |
1,152 | 1,152 | 16 | Guru Arjan Dev Ji | Raag Bhairao | 49,289 | 4,118 | ਸਫਲ ਮੂਰਤਿ ਗੁਰੁ ਤਿਸ ਕਾ ਰੂਪੁ ॥੨॥ | The Guru is the Image of Fulfillment, the Embodiment of the Lord. ||2|| | ਉਸ ਦੇ ਸਰੂਪ ਦਾ ਦੀਦਾਰ ਸਾਰੇ ਮਨੋਰਥ ਪੂਰੇ ਕਰਦਾ ਹੈ । ਹੇ ਭਾਈ! ਗੁਰੂ ਉਸ ਪਰਮਾਤਮਾ ਦਾ ਰੂਪ ਹੈ ।੨। |
1,152 | 1,152 | 16 | Guru Arjan Dev Ji | Raag Bhairao | 49,290 | 4,118 | ਜਾ ਕੈ ਅੰਤਰਿ ਬਸੈ ਹਰਿ ਨਾਮੁ ॥ | The Name of the Lord abides deep within him. | ਹੇ ਭਾਈ! (ਗੁਰੂ ਦੀ ਰਾਹੀਂ) ਜਿਸ (ਮਨੁੱਖ) ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, |
1,152 | 1,152 | 17 | Guru Arjan Dev Ji | Raag Bhairao | 49,291 | 4,118 | ਜੋ ਜੋ ਪੇਖੈ ਸੁ ਬ੍ਰਹਮ ਗਿਆਨੁ ॥ | Wherever he looks, he sees the Wisdom of God. | (ਉਹ ਮਨੁੱਖ ਜਗਤ ਵਿਚ) ਜੋ ਕੁਝ ਭੀ ਵੇਖਦਾ ਹੈ ਉਹ (ਵੇਖਿਆ ਪਦਾਰਥ ਉਸ ਦੀ) ਪਰਮਾਤਮਾ ਨਾਲ ਡੂੰਘੀ ਸਾਂਝ ਹੀ ਬਣਾਂਦਾ ਹੈ । |
1,152 | 1,152 | 17 | Guru Arjan Dev Ji | Raag Bhairao | 49,292 | 4,118 | ਬੀਸ ਬਿਸੁਏ ਜਾ ਕੈ ਮਨਿ ਪਰਗਾਸੁ ॥ | His mind is totally enlightened and illuminated. | ਹੇ ਭਾਈ! (ਗੁਰੂ ਦੀ ਰਾਹੀਂ) ਜਿਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦਾ ਮੁਕੰਮਲ ਚਾਨਣ ਹੋ ਜਾਂਦਾ ਹੈ, |
1,152 | 1,152 | 17 | Guru Arjan Dev Ji | Raag Bhairao | 49,293 | 4,118 | ਤਿਸੁ ਜਨ ਕੈ ਪਾਰਬ੍ਰਹਮ ਕਾ ਨਿਵਾਸੁ ॥੩॥ | Within that person, the Supreme Lord God abides. ||3|| | ਉਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ।੩। |
1,152 | 1,152 | 18 | Guru Arjan Dev Ji | Raag Bhairao | 49,294 | 4,118 | ਤਿਸੁ ਗੁਰ ਕਉ ਸਦ ਕਰੀ ਨਮਸਕਾਰ ॥ | I humbly bow to that Guru forever. | ਹੇ ਨਾਨਕ! (ਆਖ—ਹੇ ਭਾਈ!) ਉਸ ਗੁਰੂ ਨੂੰ ਮੈਂ ਸਦਾ ਸਿਰ ਨਿਵਾਂਦਾ ਰਹਿੰਦਾ ਹਾਂ |
1,152 | 1,152 | 18 | Guru Arjan Dev Ji | Raag Bhairao | 49,295 | 4,118 | ਤਿਸੁ ਗੁਰ ਕਉ ਸਦ ਜਾਉ ਬਲਿਹਾਰ ॥ | I am forever a sacrifice to that Guru. | ਉਸ ਗੁਰੂ ਤੋਂ ਮੈਂ ਸਦਾ ਕੁਰਬਾਨ ਜਾਂਦਾ ਹਾਂ । |
1,152 | 1,152 | 18 | Guru Arjan Dev Ji | Raag Bhairao | 49,296 | 4,118 | ਸਤਿਗੁਰ ਕੇ ਚਰਨ ਧੋਇ ਧੋਇ ਪੀਵਾ ॥ | I wash the feet of the Guru, and drink in this water. | ਮੈਂ ਉਸ ਗੁਰੂ ਦੇ ਚਰਨ ਧੋ ਧੋ ਕੇ ਪੀਂਦਾ ਹਾਂ (ਭਾਵ, ਮੈਂ ਉਸ ਗੁਰੂ ਤੋਂ ਆਪਣਾ ਆਪਾ ਸਦਕੇ ਕਰਦਾ ਹਾਂ) । |
1,152 | 1,152 | 19 | Guru Arjan Dev Ji | Raag Bhairao | 49,297 | 4,118 | ਗੁਰ ਨਾਨਕ ਜਪਿ ਜਪਿ ਸਦ ਜੀਵਾ ॥੪॥੪੩॥੫੬॥ | Chanting and meditating forever on Guru Nanak, I live. ||4||43||56|| | ਉਸ ਗੁਰੂ ਨੂੰ ਸਦਾ ਚੇਤੇ ਕਰ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਿੰਦਾ ਹਾਂ ।੪।੪੩।੫੬। |
1,153 | 1,153 | 1 | null | Raag Bhairao | 49,298 | 4,119 | ਰਾਗੁ ਭੈਰਉ ਮਹਲਾ ੫ ਪੜਤਾਲ ਘਰੁ ੩ | Raag Bhairao, Fifth Mehla, Partaal, Third House: | null |
End of preview. Expand
in Data Studio
README.md exists but content is empty.
- Downloads last month
- 0