audio
audioduration (s)
3.28
11.6
sentence
stringlengths
21
249
ਇਨ੍ਹਾਂ ਤੋਂ ਇਲਾਵਾ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨਰੇਂਦਰ ਸਿੰਘ ਤੋਮਰ ਰਵੀ ਸ਼ੰਕਰ ਪਾਂਡੇ ਅਤੇ ਆਰ ਕੇ ਸਿੰਘ ਵੀ ਹਿੱਸਾ ਲੈ ਰਹੇ ਨੇ
ਸਿਹਤ ਵਿਭਾਗ ਵੱਲੋਂ ਇਹ ਅਭਿਆਸ ਕੀਤਾ ਜਾ ਰਿਹੈ ਕਿ ਵੈਕਸੀਨ ਦੇਣ ਸਮੇਂ ਕਿਹੜੇ ਕਿਹੜੇ ਪੜਾਅ ਸਾਵਧਾਨੀ ਨਾਲ ਪੂਰੇ ਕਰਨੇ ਨੇ
ਉਹ ਚਾਰ ਵਾਰ ਰਾਜ ਸਭਾ ਅਤੇ ਇਕ ਵਾਰ ਲੋਕ ਸਭਾ ਦੇ ਮੈਂਬਰ ਵੀ ਚੁਣੇ ਗਏ
ਖੇਤੀਬਾੜੀ ਮਹਿਕਮੇ ਨੇ ਕਿਸਾਨਾਂ ਨੂੰ ਸੁਝਾਇਐ ਕਿ ਉਹ ਅਗੇਤਾ ਝੋਨਾ ਨਾ ਲਗਾਉਣ
ਰਾਣਾ ਸੋਢੀ ਨੇ ਕਿਹਾ ਕਿ ਕੌਮਾਂਤਰੀ ਅਤੇ ਕੌਮੀ ਪੱਧਰ ਤੇ ਬੇਮਿਸਾਲ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਪਿਛਲੀ ਸਰਕਾਰ ਨੇ ਬਣਦੇ ਸਰਕਾਰੀ ਨੌਕਰੀ ਦੇ ਹੱਕ ਤੋਂ ਵਾਂਝੇ ਰੱਖਿਆ ਸੀ
ਸਰਕਾਰ ਵੱਲੋਂ ਕਮਿਸ਼ਨ ਦੀ ਰਿਪੋਰਟ ਵਿਚਾਰਨ ਕਰਨ ਤੋਂ ਪਹਿਲਾਂ ਇਸ ਨੂੰ ਐਡਵੋਕੇਟ ਜਨਰਲ ਅਤੁਲ ਨੰਦਾ ਵੱਲੋਂ ਕਾਨੂੰਨੀ ਤੌਰ ਤੇ ਘੋਖਿਆ ਗਿਐ
ਪੰਜਾਬ ਬੀਜੇਪੀ ਵੱਲੋਂ ਅੱਜ ਸੂਬੇ ਭਰ ਵਿਚ ਖੇਤੀ ਕਾਨੂੰਨਾਂ ਦੇ ਹੱਕ ਵਿਚ ਰੈਲੀਆਂ ਕੀਤੀਆਂ ਗਈਆਂ
ਰਾਜ ਦੇ ਸਾਰੇ ਸਰਕਾਰੀ ਵਿਭਾਗਾਂ ਅਤੇ ਹੋਰ ਸਬੰਧਤ ਧਿਰਾਂ ਦੇ ਸਹਿਯੋਗ ਲਈ ਸੰਪਰਕ ਕੀਤਾ ਜਾਵੇਗਾ
ਪਲਾਜ਼ਮਾ ਦੇਣ ਲਈ ਵਿਧਾਇਕ ਡਾਕਟਰ ਹਰਜੋਤ ਕਮਲ ਖੁਦ ਫਰੀਦਕੋਟ ਵਿਖੇ ਸ੍ਰੀ ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਪਹੁੰਚੇ
ਉਨ੍ਹਾਂ ਕਿਹਾ ਕਿ ਪੰਜਾਬ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤੈ ਅਤੇ ਸੂਬੇ ਵੱਲੋਂ ਸੋਧ ਬਿੱਲ ਵੀ ਪੇਸ਼ ਕੀਤੇ ਗਏ ਨੇ
ਭਾਰਤੀ ਜਨਤਾ ਪਾਰਟੀ ਨੇ ਕਿਹੈ ਕਿ ਇਹ ਹੁਸ਼ਿਆਰਪੁਰ ਜਬਰ ਜਨਾਹ ਮਾਮਲੇ ਦੇ ਪੀੜਤ ਪਰਿਵਾਰ ਨੂੰ ਨਿਆਂ ਯਕੀਨੀ ਬਣਾਏਗੀ
ਬੈਠਕ ਵਿਚ ਸੂਬਿਆਂ ਦੀਆਂ ਸਹਿਕਾਰੀ ਡੇਅਰੀ ਫੈਡਰੇਸ਼ਨਾਂ ਅਤੇ ਪ੍ਰਾਈਵੇਟ ਡੇਅਰੀਆਂ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ
ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਸੂਬੇ ਖਾਸ ਕਰਕੇ ਬੱਦੀ ਅਤੇ ਦਮਤਾਲ ਤੋਂ ਅੰਗੇਰਜ਼ੀ ਦਵਾਈਆਂ ਸ਼ਰਾਬ ਅਤੇ ਅਫੀਮ ਵਗੈਰਾ ਦੀ ਸਮਗਲਿੰਗ ਨਹੀਂ ਹੋਣ ਦਿੱਤੀ ਜਾਏਗੀ
ਪ੍ਰਧਾਨ ਮੰਤਰੀ ਨੇ ਕਿਹੈ ਕਿ ਸੁਪਰੀਮ ਕੋਰਟ ਦਾ ਫੈਸਲਾ ਆਉਣ ਨਾਲ ਦੇਸ਼ ਵਾਸੀਆਂ ਦੀ ਸਮਾਜਿਕ ਜਿੰਮੇਵਾਰੀ ਹੋਰ ਵੀ ਵੱਧ ਗਈ ਏ
ਇਹ ਐਪ ਨੈਸ਼ਨਲ ਈਗਵਰਨਸ ਡਿਵੀਜ਼ਨ ਅਤੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਵਿਕਸਿਤ ਕੀਤੀ ਗਈ ਐ
ਇਸ ਨਾਲ ਭਾਰਤ ਅਤੇ ਬੇਲਾਰੂਸ ਦੇ ਦੁਵੱਲੇ ਸਬੰਧ ਹੋਰ ਮਜ਼ਬੂਤ ਹੋਣਗੇ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਮੁੜ ਪਾਰਟੀ ਚ ਸ਼ਾਮਲ ਹੋਣ ਦਾ ਸੁਆਗਤ ਕੀਤੈ
ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਵਿਚ ਰਾਸ਼ਟਰਪਤੀ ਦੇ ਭਾਸ਼ਣ ਮਗਰੋਂ ਲੋਕ ਸਭਾ ਅਤੇ ਰਾਜ ਸਭਾ ਵਿਚ ਰਾਸ਼ਟਰਪਤੀ ਭਾਸ਼ਣ ਦੀ ਨਕਲ ਪੇਸ਼ ਕਰਨ ਪਿੱਛੋਂ ਦੋਹਾਂ ਸਦਨਾਂ ਦੀ ਬੈਠਕ ਉਠਾਅ ਦਿੱਤੀ ਗਈ
ਬੈਠਕ ਵਿਚ ਇਸ ਵਿਸ਼ੇਸ਼ ਮੌਕੇ ਤੇ ਸਾਲ ਭਰ ਚੱਲਣ ਵਾਲੇ ਸਮਾਗਮਾਂ ਤੇ ਚਰਚਾ ਕੀਤੀ ਜਾਵੇਗੀ
ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਜ਼ਿਲ੍ਹੇ ਦੇ ਪ੍ਰਾਈਵੇਟ ਮਾਨਤਾ ਪ੍ਰਾਪਤ ਸਕੂਲਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਸਰਕਾਰ ਵੱਲੋਂ ਨਿਰਧਾਰਤ ਕੀਤੇ ਗਏ ਸਮੇਂ ਤੇ ਹੀ ਸਕੂਲਾਂ ਨੂੰ ਖੋਲ੍ਹਣ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਫੈਸਲੇ ਦਾ ਸੁਆਗਤ ਕਰਦਿਆਂ ਉਨ੍ਹਾਂ ਵੱਲੋਂ ਇਸ ਸਬੰਧੀ ਨਿੱਜੀ ਤੌਰ ਤੇ ਕੀਤੀ ਬੇਨਤੀ ਨੂੰ ਪ੍ਰਵਾਨ ਕਰਨ ਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤੈ
ਅੱਜ ਚੰਡੀਗੜ੍ਹ ਸਿੱਖਿਆ ਵਿਭਾਗ ਦੇ ਡਾਇਰੈਕਟਰ ਤੇ ਡਿਪਟੀ ਡਾਇਰੈਕਟਰ ਸਮੇਤ ਕੁਝ ਹੋਰ ਅਧਿਕਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਨੇ
ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਸਨ
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਭਦੋਰੀਆ ਨੇ ਕੈਡਿਟਾਂ ਨੂੰ ਯੁੱਧ ਕਲਾ ਚ ਸਮਰੱਥ ਹੋਣ ਅਤੇ ਹਰੇਕ ਕੰਮ ਨੂੰ ਮੁਹਾਰਤ ਨਾਲ ਕਰਨ ਦਾ ਸੱਦਾ ਦਿੱਤਾ
ਭਾਰਤੀ ਸਟੇਟ ਬੈਂਕ ਐਸ ਬੀ ਆਈ ਨੇ ਘਰ ਲਈ ਕਰਜ਼ਿਆਂ ਤੇ ਵਿਆਜ ਦਰ ਚ ਕਟੌਤੀ ਕਰ ਦਿੱਤੀ ਏ
ਅਤੇ ਕਿਸੇ ਵੀ ਹਾਲਾਤ ਵਿਚ ਭੀੜ ਨਾ ਹੋਣ ਦਿੱਤੀ ਜਾਵੇ
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਵਾੜਾ ਭਾਈਕਾ ਦੇ ਅਧਿਆਪਕ ਰਜਿੰਦਰ ਕੁਮਾਰ ਨੂੰ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਕੌਮੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੋਵਿਡ ਮਰੀਜ਼ਾਂ ਨੂੰ ਵੰਡੀਆਂ ਜਾਣ ਵਾਲੀਆਂ ਕਿੱਟਾਂ ਜਿਨ੍ਹਾਂ ਚ ਆਕਸੀਮਿਟਰ ਅਤੇ ਲੋੜੀਂਦੀਆਂ ਦਵਾਈਆਂ ਸ਼ਾਮਲ ਹੋਣਗੀਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਦੋ ਦਿਨਾਂ ਚ ਜਾ ਕੀਤਾ ਜਾਏਗਾ
ਇਸ ਨੇ ਕਿਹੈ ਕਿ ਇਹ ਖਬਰਾਂ ਉਸ ਵਕਤ ਆਈਆਂ ਨੇ ਜਦ ਮੁੱਖ ਚੋਣ ਅਧਿਕਾਰੀ ਅਤੇ ਕਮਿਸ਼ਨ ਦੇ ਸੀਨੀਅਰ ਅਪਸਰ ਚੋਣਾਂ ਦਾ ਆਖਰੀ ਗੇੜ ਅਤੇ ਵੋਟਾਂ ਦੀ ਗਿਣਤੀ ਲਈ ਤਿਆਰੀਆਂ ਵਿੱਚ ਮਸਰੂਫ ਨੇ
ਉਨ੍ਹਾਂ ਕਿਹਾ ਕਿ ਸਹਿਕਾਰੀ ਬੈਂਕ ਵੱਲੋਂ ਕੋਰ ਬੈਕਿੰਗ ਨੂੰ ਅਪਣਾਇਆ ਜਾ ਰਿਹੈ ਤਾਂ ਜੋ ਕਿਸੇ ਵੀ ਜ਼ਿਲ੍ਹੇ ਚ ਬੈਠਾ ਵਿਅਕਤੀ ਆਪਣੇ ਖਾਤੇ ਚ ਲੈਣ ਦੇਣ ਕਰ ਸਕੇ
ਉਨ੍ਹਾਂ ਕਿਹਾ ਕਿ ਖੁਲ੍ਹੇ ਸੁੰਨੇ ਛੱਡੇ ਬੋਰਵੈੱਲ ਸਿਰਫ਼ ਮਨੁੱਖ ਖਾਸ ਕਰਕੇ ਬੱਚਿਆਂ ਲਈ ਹੀ ਅਸੁਰੱਖਿਅਤ ਨਹੀਂ ਸਗੋਂ ਇਸ ਨਾਲ ਧਰਤੀ ਹੇਠਲਾ ਪਾਣੀ ਵੀ ਪਲੀਤ ਹੁੰਦੈ
ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਕਿਹੈ ਕਿ ਸਾਰੇ ਮੁਸਾਫਰਾਂ ਨੂੰ ਰੇਲਵੇ ਸਟੇਸ਼ਨਾਂ ਤੇ ਦਾਖ਼ਲ ਹੋਣ ਸਮੇਂ ਅਤੇ ਸਫ਼ਰ ਕਰਦੇ ਸਮੇਂ ਇਕ ਦੂਜੇ ਤੋਂ ਦੂਰੀ ਬਣਾਏ ਰੱਖਣ ਦੀ ਪਾਲਣਾ ਕਰਨੀ ਹੋਵੇਗੀ
ਸ੍ਰੀ ਬਹਿਲ ਨੇ ਦਸਿਆ ਕਿ ਪੰਜਾਬ ਸਰਕਾਰ ਦੀ ਘਰ ਘਰ ਰੋਜ਼ਗਾਰ ਨੀਤੀ ਤੇ ਅਮਲ ਕਰਦਿਆਂ ਬੋਰਡ ਹੋਰ ਅਸਾਮੀਆਂ ਲਈ ਵੀ ਛੇਤੀ ਹੀ ਇਸਤੇਹਾਰ ਜਾਰੀ ਕਰੇਗਾ
ਇਹ ਸਮਝੌਤਾ ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਜਲ ਸਰੋਤ ਵਿਭਾਗ ਪ੍ਰਮੁੱਖ ਸਕੱਤਰ ਸਰਵਜੀਤ ਸਿੰਘ ਦੀ ਮੌਜੂਦਗੀ ਚ ਸਹੀਬੱਧ ਕੀਤਾ ਗਿਆ
ਬੀ ਐਸ ਐਫ ਨੇ ਦਾਅਵਾ ਕੀਤੈ ਕਿ ਪਾਕਿਸਤਾਨ ਵੱਲੋਂ ਆਏ ਤਸਕਰ ਨੂੰ ਵੀ ਗੋਲੀ ਲੱਗੀ ਏ ਪਰ ਉਹ ਭੱਜਣ ਵਿਚ ਕਾਮਯਾਬ ਹੋ ਗਿਆ
ਲਗਾਤਾਰ ਤਿੰਨ ਦਿਨ ਤੋਂ ਪੈ ਰਹੇ ਮੀਂਹ ਕਾਰਨ ਸੰਗਰੂਰ ਜ਼ਿਲ੍ਹੇ ਚ ਬਹੁਤ ਸਾਰੇ ਕੱਚੇ ਘਰਾਂ ਦੇ ਡਿੱਗ ਜਾਣ ਦੀ ਖ਼ਬਰ ਏ
ਭਾਰਤੀ ਜਨਤਾ ਪਾਰਟੀ ਦੇ ਸ੍ਰੀਮਤੀ ਰਾਜ ਬਾਲਾ ਮਲਿਕ ਚੰਡੀਗੜ੍ਹ ਦੇ ਮਿਊਂਸਪਲ ਕਾਰਪੋਰੇਸ਼ਨ ਦੇ ਮੇਅਰ ਚੁਣੇ ਗਏ ਨੇ
ਪਿਛਲੇ ਦੋ ਸਾਲਾਂ ਚ ਪ੍ਰਧਾਨ ਮੰਤਰੀ ਦਾ ਇਸ ਮੰਦਰ ਦਾ ਇਹ ਚੌਥਾ ਦੌਰਾ ਏ
ਏਸ ਮੌਕੇ ਮੰਤਰੀ ਨੇ ਮੋਬਾਈਲ ਐਪ ਡਿਜੀ ਵਾਰਤਾ ਵੀ ਸ਼ੁਰੂ ਕੀਤੀ
ਫੌਜ ਦੇ ਮੁੱਖੀ ਜਨਰਲ ਬਿਪਨ ਰਾਵਤ ਜਲ ਸੈਨਾ ਮੁੱਖੀ ਐਡਮਿਰਲ ਸੁਨੀਲ ਲਾਂਬਾ ਅਤੇ ਹਵਾਈ ਫੌਜ ਦੇ ਮੁੱਖੀ ਚੀਫ਼ ਏਅਰ ਮਾਰਸ਼ਲ ਬਿਰੇਂਦਰ ਸਿੰਘ ਧਨੋਵਾ ਵੀ ਇਸ ਮੌਕੇ ਤੇ ਹਾਜ਼ਰ ਸਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕੀਤੈ ਕਿ ਭਾਰਤੀ ਮੈਡੀਕਲ ਖੋਜ ਕੌਂਸਲ ਵੱਲੋਂ ਕੋਵਿਡ ਦੀ ਵੈਕਸੀਨ ਨੂੰ ਪ੍ਰਵਾਨਗੀ ਮਿਲਣ ਤੋਂ ਬਾਅਦ ਸੂਬੇ ਚ ਵੈਕਸੀਨ ਦਾ ਪਹਿਲਾ ਟੀਕਾ ਉਹ ਲਵਾਉਣਗੇ
ਓਧਰ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੱਲੋਂ ਵੀ ਮੁੱਖ ਮੰਤਰੀ ਨੂੰ ਸਵਾਲ ਕੀਤਾ ਗਿਆ ਸੀ ਕਿ ਕੀ ਇਸ ਮਸਲੇ ਵਿਚ ਐਸ ਟੀ ਐਫ ਬਿਕਰਮ ਸਿੰਘ ਮਜੀਠੀਆ ਨੂੰ ਵੀ ਜਾਂਚ ਦੇ ਘੇਰੇ ਚ ਲਿਆਏਗੀ
ਅੱਜ ਸਵੇਰੇ ਤੋਂ ਹੀ ਸ਼ਰਧਾਲੂਆਂ ਨੇ ਜੀਕਰਪੁਰ ਕੁਰਾਲੀ ਡੇਰਾਬਸੀ ਖਰੜ ਲਾਲੜੂ ਅਤੇ ਮੁੱਲਾਪੁਰ ਦੇ ਗੁਰੂਦੁਆਰਿਆਂ ਵਿਚ ਪਹੁੰਚ ਕੇ ਆਪਣੀਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ
ਉਨ੍ਹਾਂ ਦਾਅਵਾ ਕੀਤਾ ਕਿ ਪਿਛਲੀ ਸਰਕਾਰ ਨੇ ਉਨ੍ਹਾਂ ਦੀ ਰਿਪੋਰਟ ਨੂੰ ਇਸ ਲਈ ਲਾਗੂ ਨਹੀਂ ਕੀਤਾ ਕਿ ਕਿਉਂਕਿ ਇਸ ਰਿਪੋਰਟ ਚ ਕਈ ਵਿਅਕਤੀਆਂ ਵੱਲ ਇਸ਼ਾਰਾ ਕੀਤਾ ਗਿਆ ਸੀ
ਪੱਤਰ ਸੂਚਨਾ ਦਫ਼ਤਰ ਵੱਲੋਂ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਚ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਚਿੱਤਰ ਪ੍ਰਦਰਸ਼ਨੀ ਲਗਾਈ
ਏਸ ਮੌਕੇ ਉਨ੍ਹਾਂ ਨੇ ਗੁਰਦਾਸਪੁਰ ਦੇ ਸਾਬਕਾ ਐਮ ਪੀ ਵਿਨੋਦ ਖੰਨਾ ਤੇ ਸ਼ਹਿਰ ਦੇ ਜੰਮਪਲ ਦੇਵ ਆਨੰਦ ਨੂੰ ਵੀ ਯਾਦ ਕੀਤਾ
ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਆਪਣੇ ਸੂਬੇ ਵਿੱਚ ਵੀ ਯਾਦਗਾਰੀ ਜਸ਼ਨ ਮਨਾਏ ਜਾਣ ਦੇ ਦਿੱਤੇ ਗਏ ਭਰੋਸੇ ਦੀ ਸ਼ਲਾਘਾ ਕੀਤੀ
ਅੱਜ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਅਤੇ ਪ੍ਰਸ਼ਾਸਕੀ ਅਧਿਕਾਰੀਆਂ ਨੇ ਹਸਪਤਾਲ ਜਾ ਕੇ ਡਾ ਹਰਜੋਤ ਕਮਲ ਅਤੇ ਸ੍ਰੀ ਵਿਨੋਦ ਬਾਂਸਲ ਨਾਲ ਮੁਲਾਕਾਤ ਵੀ ਕੀਤੀ
ਪੰਜਾਬ ਚ ਕੰਮ ਕਰ ਰਹੀਆਂ ਸਫ਼ਾਈ ਕਾਮਿਆਂ ਦੀਆਂ ਯੂਨੀਅਨਾਂ ਅਤੇ ਸੂਬੇ ਦੇ ਵਜ਼ੀਰ ਅਤੇ ਵਿਧਾਇਕਾਂ ਨੇ ਮੀਟਿੰਗ ਦੌਰਾਨ ਕੌਮੀ ਕਮਿਸ਼ਨ ਨੂੰ ਸੂਬੇ ਚ ਸਫ਼ਾਈ ਕਾਮਿਆਂ ਦੀ ਸਥਿਤੀ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ
ਇਹ ਗੱਲ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਚੰਡੀਗੜ੍ਹ ਚ ਪੰਜਾਬ ਰਾਜ ਸਟੇਟ ਰੋਡ ਸੇਫਟੀ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਮਗਰੋਂ ਜਾਰੀ ਬਿਆਨ ਵਿੱਚ ਕਹੀ ਏ
ਉਦਯੋਗ ਚੈਂਬਰ ਨੇ ਵੀ ਇਸ ਨੂੰ ਦਹਾਕੇ ਦਾ ਸਭ ਤੋਂ ਨਿਰਾਸ਼ਾ ਜਨਕ ਬਜਟ ਦਸਿਐ
ਇਸ ਦੇ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰਾਂ ਨੂੰ ਇਹ ਸਲਾਹ ਦਿੱਤੀ ਗਈ ਏ ਕਿ ਉਹ ਕਿਸਾਨਾਂ ਨੂੰ ਖੁਲ੍ਹੇ ਬੋਰਾਂ ਦੇ ਖਤਰਿਆਂ ਬਾਰੇ ਜਾਗਰੂਕ ਕਰਨ
ਜਿਸ ਵਿਚ ਮੱਤੇਵਾਲਾ ਬਠਿੰਡਾ ਅਤੇ ਰਾਜਪੁਰਾ ਦੇ ਉਦਯੋਗਿਕ ਪਾਰਕ ਸ਼ਾਮਲ ਨੇ
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਚ ਆਮ ਨਾਗਰਿਕਾਂ ਵੱਲੋਂ ਤਾਲਾਬੰਦੀ ਦਾ ਸਮਾਂ ਵਧਾਉਣ ਦੀ ਸ਼ਲਾਘਾ ਕੀਤੀ ਜਾ ਰਹੀ ਐ
ਮੁੱਖ ਮੰਤਰੀ ਨੇ ਅੱਜ ਚੰਡੀਗੜ੍ਹ ਚ ਇਹ ਹਦਾਇਤਾਂ ਸੈਂਟਟ੍ਰੋਪੇਜ਼ ਦੇ ਡਿਪਟੀ ਮੇਅਰ ਦੇ ਹੈਨਰੀ ਪ੍ਰੋਵੋਸਟ ਐਲਾਰਡ ਦੀ ਅਗਵਾਈ ਵਿੱਚ ਆਏ ਇਕ ਵਫ਼ਦ ਨਾਲ ਮੁਲਾਕਾਤ ਦੌਰਾਨ ਦਿੱਤੀਆਂ
ਉਨ੍ਹਾਂ ਦਸਿਆ ਕਿ ਸੂਬਾ ਸਰਕਾਰ ਹਰ ਰੋਜ਼ ਢਾਈ ਤੋਂ ਤਿੰਨ ਲੱਖ ਲੋਕਾਂ ਦਾ ਟੀਕਾਕਰਨ ਕਰਨ ਦੇ ਸਮਰੱਥ ਐ ਬਸ਼ਰਤੇ ਇਸ ਨੂੰ ਨਾਲ ਦੀ ਨਾਲ ਟੀਕਿਆਂ ਦੀ ਸਪਲਾਈ ਮਿਲਦੀ ਰਹੇ
ਗੈਸ ਦੇ ਰੂਪ ਵਿੱਚ ਆਕਸੀਜਨ ਦਾ ਉਤਪਾਦਨ ਕਰਨ ਵਾਲੇ ਉਦਯੋਗਾਂ ਦੀ ਪਹਿਚਾਣ ਕੀਤੀ ਜਾ ਰਹੀ ਏ
ਕੱਲ੍ਹ ਕੇਂਦਰੀ ਮੰਤਰੀ ਮੰਡਲ ਨੇ ਇਸ ਅਰਡੀਨੈਂਸ ਨੂੰ ਮਨਜ਼ੂਰੀ ਦਿੰਦਿਆਂ ਸਿਹਤ ਕਰਮੀਆਂ ਖਿਲਾਫ਼ ਹਿੰਸਾ ਨੂੰ ਸਜ਼ਾ ਯੋਗ ਅਤੇ ਗ਼ੈਰ ਜ਼ਮਾਨਤੀ ਅਪਰਾਧ ਬਣਾ ਦਿੱਤਾ ਸੀ
ਪੰਜਾਬ ਸਰਕਾਰ ਨੇ ਸਿੰਜਾਈ ਲਈ ਦਿੱਤੇ ਜਾਂਦੇ ਦਰਿਆਈ ਅਤੇ ਨਹਿਰੀ ਪਾਣੀ ਨੂੰ ਛੱਡਕੇ ਬਾਕੀ ਇਸਤੇਮਾਲ ਲਈ ਇਸ ਪਾਣੀ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤੈ
ਕੋਰੋਨਾ ਵਾਇਰਸ ਤੋਂ ਖੁਦ ਅਤੇ ਆਪਣੇ ਆਸ ਪਾਸ ਦੇ ਲੋਕਾਂ ਨੂੰ ਬਚਾਉਣ ਲਈ ਕੋਰੋਨਾ ਉਚਿਤ ਵਿਵਹਾਰ ਦੀ ਪਾਲਣਾ ਕਰੋ
ਉਨ੍ਹਾਂ ਕਿਹਾ ਕਿ ਕੋਵਿਡ ਇਲਾਜ ਕੇਂਦਰਾਂ ਚ ਮਹਾਂਮਾਰੀ ਨਾਲ ਨਜਿੱਠਣ ਲਈ ਆਯੂਸ਼ ਚਿਕਿਤਸਾ ਪ੍ਰਣਾਲੀ ਦੀਆਂ ਜੜੀਆਂ ਬੂਟੀਆਂ ਦਾ ਵੀ ਇਸਤੇਮਾਲ ਕੀਤਾ ਗਿਆ ਅਤੇ ਇਸ ਦੇ ਚੰਗੇ ਨਤੀਜੇ ਸਾਹਮਣੇ ਆਏ ਨੇ
ਸੁਪਰੀਮ ਕੋਰਟ ਨੇ ਬਿਹਾਰ ਅਤੇ ਕੇਰਲਾ ਦੇ ਸਾਰੇ ਜ਼ਿਲ੍ਹਿਆਂ ਚ ਪਾਰਲੀਮੈਂਟ ਮੈਂਬਰਾਂ ਅਤੇ ਵਿਧਾਇਕਾਂ ਖਿਲਾਫ਼ ਚੱਲ ਰਹੇ ਫੌਜਦਾਰੀ ਕੇਸਾਂ ਦੀ ਸੁਣਵਾਈ ਲਈ ਹਰੇਕ ਜ਼ਿਲ੍ਹੇ ਚ ਵਿਸ਼ੇਸ਼ ਅਦਾਲਤਾਂ ਕਾਇਮ ਕਰਨ ਦੀ ਹਦਾਇਤ ਕੀਤੀ ਏ
ਜਿਸ ਲਈ ਪੰਜਾਬ ਸਰਕਾਰ ਨੂੰ ਕਿਸੇ ਤਰ੍ਹਾਂ ਦੇ ਨਿਵੇਸ਼ ਦੀ ਜ਼ਰੂਰਤ ਨਹੀਂ ਪਵੇਗੀ
ਕੇਂਦਰ ਸਰਕਾਰ ਨੇ ਸ੍ਰੀ ਪੀ ਕੇ ਮਿਸ਼ਰਾ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਪ੍ਰਧਾਨ ਸਕੱਤਰ ਨਿਯੁਕਤ ਕੀਤੈ
ਉਸਤੋਂ ਬਾਅਦ ਕਮੇਟੀ ਨੇ ਉਨ੍ਹਾਂ ਦਾ ਉੱਤਰਾਧਿਕਾਰੀ ਚੁਣਨ ਲਈ ਨੌਜਵਾਨ ਕਾਂਗਰਸੀ ਖੇਤਰੀ ਆਗੂਆਂ ਨੂੰ ਆਪਣੇ ਵਿਚਾਰ ਦੇਣ ਲਈ ਕਿਹੈ
ਮੁੱਖ ਮੰਤਰੀ ਨੇ ਕਿਹਾ ਕਿ ਸ਼ਾਹਪੁਰ ਕੰਢੀ ਇਕ ਅਹਿਮ ਸੈਰਗਾਹ ਏ
ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮਾਂ ਦੇ ਮੇਅਰਾਂ ਨੂੰ ਜਮਹੂਰੀ ਤਰੀਕੇ ਨਾਲ ਚੁਣਿਆ ਜਾਂਦੈ
ਸਿਹਤ ਮੰਤਰੀ ਨੇ ਆਪਣੇ ਵਿਭਾਗ ਚ ਕੀਤੀਆਂ ਭਰਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਸੂਬੇ ਦੇ ਸਾਰੇ ਹਸਪਤਾਲਾਂ ਵਿਚ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ਼ ਮੌਜੂਦ ਏ
ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਹੁਣ ਤੋਂ ਥੋੜ੍ਹੀ ਦੇਰ ਬਾਅਦ ਅਟਾਰੀ ਵਾਹਗਾ ਸਰਹੱਦ ਰਾਹੀਂ ਵਤਨ ਪਰਤ ਰਹੇ ਨੇ
ਅੱਜ ਸੰਗਰੂਰ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਦੇ ਉਦਘਾਟਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਆਖਿਆ ਕਿ ਵਿਸ਼ੇਸ਼ ਜਾਂਚ ਟੀਮ ਇਕ ਆਜ਼ਾਦ ਏਜੰਸੀ ਹੈ ਜੋ ਸਰਕਾਰ ਦੇ ਕਿਸੇ ਕਿਸਮ ਦੇ ਦਖਲ ਤੋਂ ਬਿਨਾਂ ਕੰਮ ਕਰ ਰਹੀ ਏ
ਤੱਥਾਂ ਨੂੰ ਦਰਸਾਉਂਦਿਆਂ ਉਨ੍ਹਾਂ ਕਿਹਾ ਕਿ ਰਨਦੀਪ ਸਿੰਘ ਅਤੀਤ ਚ ਆਮ ਆਦਮੀ ਪਾਰਟੀ ਦਾ ਸਮਰਥਕ ਰਿਹਾ ਏ
ਚੰਡੀਗੜ੍ਹ ਚ ਮਹਾਰਾਜਾ ਰਣਜੀਤ ਸਿੰਘ ਖੇਡ ਪੁਰਸਕਾਰਾਂ ਸਬੰਧੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਪੰਜਾਬ ਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮੁੜ ਵਿਕਸਤ ਕੀਤਾ ਜਾ ਰਿਹੈ
ਇਮਾਰਤ ਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨਾਲ ਰਜਿਸਟਰਡ ਧੀਆਂ ਵੀ ਇਸ ਸਕੀਮ ਦੇ ਤਹਿਤ ਸ਼ਗਨ ਦੀਆਂ ਹੱਕਦਾਰ ਹੋਣਗੀਆਂ
ਇਸ ਤੋਂ ਇਲਾਵਾ ਉਨ੍ਹਾਂ ਵਿਚਕਾਰ ਆਪਸੀ ਵਿਸ਼ਵਾਸ ਤੇ ਭਰੋਸਾ ਵੀ ਬਹਾਲ ਕਰੇਗਾ
ਸਤੰਬਰ ਦਾ ਪੂਰਾ ਮਹੀਨਾ ਦੇਸ਼ ਭਰ ਚ ਰਾਸ਼ਟਰੀ ਪੋਸ਼ਣ ਮਾਹ ਵਜੋਂ ਮਨਾਇਆ ਜਾਏਗਾ ਜੋ ਕੱਲ੍ਹ ਸ਼ੁਰੂ ਹੋ ਰਿਹੈ
ਸ੍ਰੀ ਮਹਿੰਦਰਾ ਨੇ ਇਸ ਮੌਕੇ ਦਸਿਆ ਕਿ ਰਾਜ ਸਰਕਾਰ ਲੋੜਵੰਦ ਲੋਕਾਂ ਨੂੰ ਪੰਜਾਬ ਸ਼ਹਿਰੀ ਆਵਾਸ ਯੋਜਨਾ ਤਹਿਤ ਮਕਾਨਾਂ ਦੀ ਉਸਾਰੀ ਲਈ ਵਿੱਤੀ ਸਹਾਇਤਾ ਮੁਹੱਈਆ ਕਰਾਉਣ ਲਈ ਵਚਨਬੱਧ ਐ
ਲੁਧਿਆਣਾ ਵਪਾਰ ਮੰਡਲ ਦੇ ਜਨਰਲ ਸਕੱਤਰ ਸੁਨੀਲ ਮਹਿਰਾ ਅਤੇ ਸਾਈਕਲ ਪਾਰਟ ਮੈਨੂਫੈਕਚਰਰ ਪਰਮਵੀਰ ਭੋਗਲ ਨੇ ਵੀ ਸਰਕਾਰ ਦੇ ਇਸ ਫ਼ੈਸਲੇ ਨੂੰ ਮੰਨਣ ਤੋਂ ਕੋਰੀ ਨਾਂਹ ਕਰ ਦਿੱਤੀ ਐ
ਉਨ੍ਹਾਂ ਦਸਿਆ ਕਿ ਸੂਬਾ ਸਰਕਾਰ ਨਸ਼ਿਆਂ ਦੀ ਜਾਂਚ ਕਰਨ ਲਈ ਤਰਨਤਾਰਨ ਬਰਨਾਲਾ ਅਤੇ ਜਲੰਧਰ ਵਿਖੇ ਆਧੁਨਿਕ ਮਸ਼ੀਨਾਂ ਵਾਲੀ ਲੈਬਾਟਰੀ ਖੋਲ ਰਹੀ ਏ
ਪੰਜਾਬ ਅਤੇ ਬੇਲਾਰੂਸ ਗਣਰਾਜ ਨੇ ਹੁਨਰ ਵਿਕਾਸ ਅਤੇ ਕਿੱਤਾ ਮੁਖੀ ਸਿਖਿਆ ਨੂੰ ਉਤਸ਼ਾਹਿਤ ਕਰਨ ਲਈ ਇਕ ਸਮਝੌਤੇ ਉਪਰ ਦਸਤਖ਼ਤ ਕੀਤੇ ਨੇ
ਸ੍ਰੀ ਮੋਦੀ ਨੇ ਕਿਹਾ ਕਿ ਇਹ ਫੈਸਲਾ ਸਾਡੇ ਹੱਥ ਵਿਚ ਐ ਕਿ ਅਸੀਂ ਸਮੱਸਿਆ ਦਾ ਹਿੱਸਾ ਬਣਨਾ ਏ ਜਾਂ ਹੱਲ ਦਾ
ਆਮ ਆਦਮੀ ਪਾਰਟੀ ਦਾ ਕਹਿਣੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦਿਸ਼ਾਨਿਰਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਅਤੇ ਬਣਦੀਆਂ ਸਹੂਲਤਾਂ ਅਤੇ ਵਿੱਤੀ ਸਹਾਇਤਾ ਦੇਣ ਤੋਂ ਪੂਰੀ ਤਰਾਂ ਫ਼ੇਲ੍ਹ ਅਤੇ ਗੈਰਜ਼ਿੰਮੇਵਾਰ ਰਹੀਆਂ ਨੇ
ਇਸ ਤੇ ਵਿਰੋਧੀ ਧਿਰ ਦੇ ਮੈਂਬਰ ਆਪਣੀਆਂ ਸੀਟਾਂ ਤੋਂ ਖੜੇ ਹੋ ਗਏ ਅਤੇ ਰੋਲਾ ਰੱਪਾ ਸ਼ੁਰੂ ਕਰ ਦਿੱਤਾ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਨੂਮਾਨ ਜੈਯੰਤੀ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਏ
ਇਕ ਲੱਖ ਤੋਂ ਵਧੇਰੇ ਗਿਣਤੀ ਵਿਚ ਕਿਸਾਨਾਂ ਨੇ ਯੂਨੀਵਰਸਿਟੀ ਦੀ ਵੈਬਸਾਈਟ ਫੇਸਬੁੱਕ ਅਤੇ ਯੂ ਟਿਊਬ ਦੇ ਮਾਧਿਅਮ ਰਾਹੀਂ ਇਸ ਮੇਲੇ ਵਿਚ ਸ਼ਿਰਕਤ ਕੀਤੀ
ਇਸ ਮੌਕੇ ਸਾਰੇ ਹਾਜ਼ਰ ਮੈਂਬਰਾਂ ਨੇ ਉਕਤ ਦੋਵਾਂ ਨਾਵਾਂ ਨੂੰ ਸਮਰਥਨ ਦਿੱਤਾ ਜਿਸ ਨਾਲ ਚੋਣ ਦੀ ਕਾਰਵਾਈ ਸਰਬਸੰਮਤੀ ਨਾਲ ਪੂਰੀ ਹੋ ਗਈ
ਫਾਜ਼ਿਲਕਾ ਦੇ ਅਬੋਹਰ ਰੋਡ ਤੇ ਅੱਜ ਦੁਪਹਿਰ ਨੂੰ ਹੋਏ ਇਕ ਦਰਦਨਾਕ ਸੜਕ ਹਾਦਸੇ ਵਿਚ ਇਕ ਸਕੂਲੀ ਵਿਦਿਆਰਥਣ ਦੀ ਮੌਤ ਹੋ ਗਈ
ਇਸ ਪਿੱਛੋਂ ਸਪੀਕਰ ਸੁਮਿੱਤਰਾ ਮਹਾਜਨ ਨੇ ਅੱਜ ਦੇ ਦਿਨ ਲਈ ਲੋਕ ਸਭਾ ਦੀ ਕਾਰਵਾਈ ਸਥਗਿਤ ਕਰ ਦਿੱਤੀ
ਉਧਰ ਅੰਮ੍ਰਿਤਸਰ ਜਿਲ੍ਹੇ ਚ ਚੋਗਾਵਾਂ ਸੜਕ ਤੇ ਦੋ ਮੋਟਰ ਸਾਈਕਲਾਂ ਦੀ ਹੋਈ ਭਿਆਨਕ ਟਕੱਰ ਚ ਦੋਵੇਂ ਮੋਟਰ ਸਾਈਕਲ ਚਾਲਕਾਂ ਦੀ ਮੌਤ ਹੋ ਗਈ ਜਦੋਂਕਿ ਦੋ ਮਾਮੂਲੀ ਜ਼ਖਮੀ ਹੋ ਗਏ
ਜਨਰਲ ਰਾਵਤ ਨੇ ਕਿਹਾ ਕਿ ਚੀਫ਼ ਆਫ ਡਿਫੈਂਸ ਸਟਾਫ਼ ਦੇ ਜਿੰਮੇ ਲਾਏ ਗਏ ਕੰਮ ਅਨੁਸਾਰ ਏਕੀਕਰਨ ਨੂੰ ਹੋਰ ਅੱਗੇ ਵਧਾਉਣਾ ਅਤੇ ਵਸੀਲਿਆ ਦਾ ਬਿਹਤਰ ਪ੍ਰਬੰਧਨ ਉਨ੍ਹਾਂ ਦੀ ਤਰਜੀਹ ਹੋਵੇਗੀ
ਉਨ੍ਹਾਂ ਕਿਹਾ ਕਿ ਨੋਟਬੰਦੀ ਦੇ ਅਮਲ ਕਾਰਨ ਲੋਕਾਂ ਨੂੰ ਆਪਣੀ ਨਕਦੀ ਬੈਂਕਾਂ ਵਿਚ ਜਮ੍ਹਾਂ ਕਰਾਉਣ ਲਈ ਮਜ਼ਬੂਰ ਹੋਣਾ ਪਿਆ
ਇਹ ਭਰਤੀ ਲਿਖਤੀ ਇਮਤਿਹਾਨ ਅਤੇ ਸਰੀਰਕ ਯੋਗਤਾਵਾਂ ਦੇ ਆਧਾਰ ਤੇ ਹੋਵੇਗੀ
ਪੰਜਾਬ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਪੂਰਥਲਾ ਜ਼ਿਲ੍ਹੇ ਚ ਤਲਵੰਡੀ ਚੌਧਰੀਆਂ ਨੇੜੇ ਤਿੰਨ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤੈ
ਰਾਸ਼ਟਰਪਤੀ ਸ੍ਰੀ ਕੋਵਿੰਦ ਨੇ ਕਿਹਾ ਕਿ ਨਾਮ ਜਪੋ ਕਿਰਤ ਕਰੋ ਅਤੇ ਵੰਡ ਛਕੋ ਬਾਬਾ ਨਾਨਕ ਦੀਆਂ ਸਿੱਖਿਆਵਾਂ ਦਾ ਨਿਚੋੜ ਏ
ਚੰਡੀਗੜ੍ਹ ਯੂਨੀਵਰਸਿਟੀ ਦੇ ਕੁਲਪਤੀ ਸਤਨਾਮ ਸਿੰਘ ਸੰਧੂ ਨੇ ਕਿਹੈ ਕਿ ਸਾਰਾ ਪ੍ਰੋਗਰਾਮ ਨੌਜਵਾਨਾਂ ਨੂੰ ਧਿਆਨ ਚ ਰੱਖ ਕੇ ਕੀਤਾ ਗਿਐ
ਭਾਰਤੀ ਜਨਤਾ ਪਾਰਟੀ ਦੇ ਆਗੂ ਮਦਨ ਮੋਹਨ ਮਿੱਤਲ ਨੇ ਝੋਨੇ ਕਣਕ ਦੇ ਸਾਈਕਲ ਨੂੰ ਤੋੜਨ ਅਤੇ ਭੂਜਲ ਚਾਰਜ ਕਰਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਪੰਜਾਬ ਦੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵੀ ਜ਼ਰੂਰੀ ਏ
ਮੁੱਖ ਮੰਤਰੀ ਵੱਲੋਂ ਚਮਕੌਰ ਸਾਹਿਬ ਵਿਖੇ ਵੀ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਜਾ ਰਹੇ ਨੇ
ਉਨ੍ਹਾਂ ਕਿਹਾ ਕਿ ਅਕਤੂਬਰ ਮਹੀਨੇ ਦੌਰਨਾ ਜੈ ਪ੍ਰਕਾਸ਼ ਨਰਾਇਣ ਦੀ ਜਨਮ ਜੈਯੰਤੀ ਰਾਜਮਾਤਾ ਵਿਜੇ ਰਾਜੇ ਸਿੰਧਿਆ ਦੀ ਜਨਮ ਸ਼ਤਾਬਦੀ ਅਤੇ ਸਰਦਾਰ ਪਟੇਲ ਦੀ ਵੀ ਜੈਯੰਤੀ ਏ
ਪਾਰਟੀ ਦੇ ਕਹਿਣਾ ਏ ਕਿ ਇਸ ਬਿੱਲ ਰਾਹੀਂ ਦਿੱਲੀ ਸਰਕਾਰ ਦੀਆਂ ਤਾਕਤਾਂ ਘਟਾਈਆਂ ਜਾ ਰਹੀਆਂ ਨੇ
ਕੋਰੋਨਾ ਉਚਿਤ ਵਿਵਹਾਰ ਸਾਡੀ ਸਮਾਜਿਕ ਜਿੰਮੇਵਾਰੀ ਵੀ ਐ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਭਾਰਤ ਚ ਵਿਗਿਆਨ ਅਤੇ ਤਕਨੀਕੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਐ